Flash News

ਤਿੰਨ ਰੋਜਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 31 ਅਕਤੂਬਰ ਤੋਂ ਸ਼ੁਰੂ- ਡੀ.ਈ.ਓ. ਕੰਵਲਜੀਤ ਸਿੰਘ

ਖ਼ਬਰ ਸ਼ੇਅਰ ਕਰੋ
048254
Total views : 162099

ਜ਼ਿਲ੍ਹੇ ਦੇ 17 ਬਲਾਕਾਂ ਦੇ ਨੰਨੇ ਮੁੰਨੇ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਦਿਖਾਉਣਗੇ ਖੇਡ ਕਲਾ ਦੇ ਜੌਹਰ-
ਅੰਮ੍ਰਿਤਸਰ, 30 ਅਕਤੂਬਰ (ਡਾ. ਮਨਜੀਤ ਸਿੰਘ)- ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਪ੍ਰਾਇਮਰੀ ਸਕੂਲਾਂ ਦੇੇ ਵਿਿਦਆਰਥੀਆਂ ਨੂੰ ਮੁਢਲੇ ਪੱਧਰ ਤੋਂ ਖੇਡਾਂ ਨਾਲ ਜੋੜਨ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੰਤਰ 11 ਸਾਲਾ ਵਿਿਦਆਰਥੀਆਂ ਦੀਆਂ ਤਿੰਨ ਰੋਜਾ ਜ਼ਿਲ਼੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 31 ਅਕਤੂਬਰ ਤੋਂ 3 ਨਵੰਬਰ ਤੱਕ ਗੁਰੂ ਨਾਨਕ ਖੇਡ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਦਾ ਉਦਘਾਟਨ ਸ. ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਕੀਤਾ ਜਾਵੇਗਾ।
ਇਸ ਸੰਬੰਧੀ ਪੱਤਰਕਾਰਾਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸ. ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਸ਼੍ਰੀਮਤੀ ਇੰਦੂਬਾਲਾ ਮੰਗੋਤਰਾ ਡਿਪਟੀ ਡੀ.ਈ.ਓ. ਅਤੇ ਸ. ਬਲਕਾਰ ਸਿੰਘ ਬਲਾਕ ਖੇਡ ਅਫਸਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਕੂਲੀ ਵਿਿਦਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਨਾਲ ਜੋੜਨ ਹਿੱਤ ਕੀਤੇ ਜਾ ਰਹੇ ਕਾਰਜਾਂ ਤਹਿਤ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਵਿਿਦਆਰਥੀਆਂ ਦੀਆਂ ਖੇਡਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ 15 ਸਿੱਖਿਆ ਬਲਾਕਾਂ ਅਧੀਨ ਪੈਂਦੇ 845 ਪ੍ਰਾਇਮਰੀ ਸਕੂਲਾਂ ਦੇ ਵਿਿਦਆਰਥੀ ਖੇਡ ਗਤੀਵਿਧੀਆਂ ਰਾਹੀਆਂ ਆਪਣੀ ਕਲਾ ਦਾ ਮੁਜਾਹਰਾ ਕਰਨਗੇ। ਸ. ਸੰਧੂ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਡਾਂ ਗੁਰੂ ਨਾਨਕ ਖੇਡ ਸਟੇਡੀਅਮ ਗਾਂਧੀ ਗਰਾਊਂਡ, ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਸਟਾਲਵਰਟ ਸਕੂਲ ਅਤੇ ਗੋਲਬਾਗ ਕੁਸ਼ਤੀ ਸਟੇਡੀਅਮ ਵਿਖੇ ਹੋਣਗੀਆਂ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਜਿੰਦਰ ਸਿੰਘ ਏ.ਸੀ. ਸਮਾਰਟ ਸਕੂਲ, ਮੁਨੀਸ਼ ਕੁਮਾਰ ਮੇਘ, ਸੰਦੀਪ ਸਿਆਲ, ਰੁਪਿੰਦਰ ਸਿੰਘ ਏ.ਪੀ.ਸੀ. (ਜਨਰਲ) ਸਮੇਤ ਹੋਰ ਸਿੱਖਿਆ ਅਧਿਕਾਰੀ ਹਾਜਰ ਸਨ।
ਤਸਵੀਰ ਕੈਪਸ਼ਨ: ਸ. ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਦੂੀ ਫਾਈਲ ਤਸਵੀਰ।