




Total views : 160051






Total views : 160051ਸ਼ਹਿਰ ਦੀ ਸਾਫ ਸਫਾਈ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ , 1 ਨਵੰਬਰ-(ਡਾ. ਮਨਜੀਤ ਸਿੰਘ)- ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵਲੋਂ ਨਗਰ ਨਿਗਮ, ਅੰਮ੍ਰਿਤਸਰ, ਪੁੱਡਾ ਅਤੇ ਨਗਰ ਸੁਧਾਰ ਟਰਸਟ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-2 ਹਿਸਿਆਂ ਵਿੱਚੋ ਕੂੜੇ ਦੀ ਲਿਫਟਿੰਗ ਨੂੰ ਲੇ ਕੇ ਆ ਰਹੀਆਂ ਸ਼ਿਕਾਇਤਾ ਦੇ ਸੰਬਧ ਵਿੱਚ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਆ ਰਹੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗ ਵਿੱਚ ਸ਼ਹਿਰ ਦੇ ਵੱਖ-2 ਇਲਾਕਿਆ ਵਿੱਚ ਖਾਲੀ ਪਏ ਪਲਾਂਟਾਂ ਜਿਨਾਂ ਵਿੱਚ ਕੂੜਾ ਕਰਕਟ ਅਤੇ ਗੰਦਗੀ ਦੇ ਢੇਰ ਪਏ ਹਨ ਅਤੇ ਜਿਥੇ ਗੰਦਾ ਪਾਣੀ ਇਕਠਾ ਹੁੰਦਾ ਹੈ , ਉਹਨਾਂ ਪਲਾਟ ਮਾਲਕਾਂ ਦੇ ਖਿਲਾਫ ਕਾਰਵਾਈ ਕਰਨ ਹਿੱਤ ਵਿਭਾਗ ਵਲੋਂ ਇਹਨਾਂ ਪਲਾਂਟਾਂ ਵਿੱਰੁਧ ਚਲਾਣ ਕਟਣ ਅਤੇ ਜੁਰਮਾਨੇ ਪਾਉਣ ਦੀ ਹਦਾਇਤਾ ਕੀਤੀ ਗਈ । ਉਹਨਾਂ ਕਿਹਾ ਕਿ ਜਿਨਾਂ ਪਲਾਟਾਂ ਦੇ ਮਾਲਕ ਲੱਭਣ ਵਿੱਚ ਸਮੱਸਿਆ ਆ ਰਹੀ ਹੈ ਤਾਂ ਉਹ ਮਾਲ ਵਿਭਾਗ ਨਾਲ ਰਾਬਤਾ ਕਰਕੇ ਉਹਨਾਂ ਮਾਲਕਾਂ ਦੇ ਸੰਪਰਕ ਨੰਬਰ ਅਤੇ ਪਤਾ ਲੈਣ ਤਾਂ ਜੋ ਉਹਨਾਂ ਨੂੰ ਚਲਾਣ ਭੇਜੇ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਸੜਕਾਂ ਤੇ ਜਨਤਕ ਸਥਾਨਾਂ ਉੱਤੇ ਲੱਗੇ ਕੂੜੇ ਦੇ ਢੇਰ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਇਸ ਲਈ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਹੀਦਾ ਹੈ ਤਾਂ ਉਹ ਕਾਰਪੋਰੇਸ਼ਨ ਨੂੰ ਦੇਣ ਲਈ ਤਿਆਰ ਹਨ, ਪਰ ਕੂੜੇ ਨੂੰ ਹਟਾਉਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਹਨਾਂ ਨੇ ਕਾਰਪੋਰੇਸ਼ਨ ਪੁਡਾ ਤੇ ਨਗਰ ਸੁਧਾਰ ਟਰਸਟ ਨੂੰ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਵਿੱਚ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਪਲਾਟਾਂ ਵਿੱਚ ਕੂੜਾ ਨਾ ਰਹੇ।







