Total views : 131881
ਕੁਝ ਰਾਜਾਂ ਵਿੱਚ ਪੁਲਿਸ ਪ੍ਰਸ਼ਾਸ਼ਨ ਨਾਲ ਹਲਕਾ ਟਕਰਾਅ- ਪੰਧੇਰ
ਅੰਮ੍ਰਿਤਸਰ, 10 ਮਾਰਚ-(ਡਾ. ਮਨਜੀਤ ਸਿੰਘ)- ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਨਾਲ ਸ਼ੁਰੂ ਹੋਇਆ ਕਿਸਾਨ ਮਜਦੂਰ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਵੱਲੋਂ 10 ਮਾਰਚ ਦੀ ਦੇਸ਼ ਪੱਧਰ ਤੇ ਰੇਲ ਰੋਕੋ ਦੇ ਸੱਦੇ ਦਾ ਅਸਰ ਪੂਰੇ ਦੇਸ਼ ਵਿੱਚ ਦਿਖਾਈ ਦਿੱਤਾ ਅਤੇ ਲਗਭਗ ਸਾਰੇ ਸੂਬਿਆਂ ਵਿੱਚ ਲੱਖਾਂ ਕਿਸਾਨ, ਮਜਦੂਰ, ਆਦਿਵਾਸੀ ਸਮੇਤ ਸਾਰੇ ਵਰਗਾਂ ਅਤੇ ਵੱਖ ਵੱਖ ਸੰਗਠਨਾਂ ਵੱਲੋਂ ਪੂਰੇ ਜ਼ੋਰ ਨਾਲ ਇਸ ਸੱਦੇ ਨੂੰ ਲਾਗੂ ਕੀਤਾ ਗਿਆ।
ਇਸ ਮੌਕੇ ਦੋਨਾਂ ਫੋਰਮਾਂ ਵੱਲੋਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤਾਮਿਲਨਾਡੂ 20, ਮੱਧ ਪ੍ਰਦੇਸ਼ 3 , ਪੰਜਾਬ 75 , ਰਾਜਿਸਥਾਨ 3, ਹਰਿਆਣਾ 5 , ਪੋਂਡੀਚਿਰੀ 1 ਥਾਵਾਂ ਤੇ ਰੇਲਾਂ ਰੋਕੇ ਜਾਣੇ ਦੀ ਖਬਰ ਆਉਣ ਤੱਕ ਪੁਸ਼ਟੀ ਹੋਈ ਜਦਕਿ ਬਿਹਾਰ , ਉਤਰ ਪ੍ਰਦੇਸ਼, ਕੇਰਲਾ, ਪੱਛਮੀ ਬੰਗਾਲ, ਤੇਲੰਗਾਨਾ ਤੋਂ ਥਾਵਾਂ ਦੀ ਪੁਸ਼ਟੀ ਹੋਣੀ ਬਾਕੀ ਸੀ । ਓਹਨਾ ਜਾਣਕਾਰੀ ਦਿੱਤੀ ਕਿ ਹਰਿਆਣਾ, ਤਾਮਿਲਨਾਡੂ, ਪੌਂਡੀਚਿਰੀ ਵਿੱਚ ਖਬਰ ਆਉਣ ਤੱਕ ਕੁਝ ਕਿਸਾਨਾਂ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਕਰਨ ਦੀ ਖਬਰ ਹੈ । ਓਹਨਾ ਚੇਤਾਵਨੀ ਦਿੱਤੀ ਕਿ ਅਗਰ ਫੜੇ ਗਏ ਕਿਸਾਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਤਿੱਖਾ ਪ੍ਰਤੀਕਰਮ ਕੀਤਾ ਜਾਵੇਗਾ । ਓਹਨਾ ਕਿਹਾ ਕਿ ਅੰਦੋਲਨ ਲਗਾਤਾਰ ਵਿਸਥਾਰ ਲੈ ਰਿਹਾ ਹੈ ਅਤੇ ਇਸਦਾ ਦੇਸ਼ ਪੱਧਰੀ ਅਸਰ ਦੇਸ਼ ਅਤੇ ਦੁਨੀਆ ਤੇ ਜਾ ਰਿਹਾ ਹੈ ਜਿਸਦੇ ਸਿੱਟੇ ਵਜੋਂ ਅੱਜ ਦੂਜੇ ਦੇਸ਼ਾਂ ਵਿੱਚ ਇਸ ਅੰਦੋਲਨ ਦੀ ਹਮਾਇਤ ਵਜੋਂ ਮਾਰਚ ਕੀਤੇ ਜਾ ਰਹੇ ਹਨ। ਓਹਨਾ ਕਿਹਾ ਕਿ ਦੇਸ਼ ਨੇ ਇਸ ਰੇਲ ਰੋਕੋ ਰਹੀ ਸਾਬਿਤ ਕਰ ਦਿੱਤਾ ਹੈ ਕਿ ਪੂਰਾ ਦੇਸ਼ ਅੰਦੋਲਨ ਦੀਆਂ ਮੰਗਾਂ ਨਾਲ ਖੜ੍ਹੇ ਹਨ। ਓਹਨਾ ਕਿਹਾ ਕਿ ਅੰਦੋਲਨ ਕਿਸੇ ਵੀ ਤਰ੍ਹਾਂ ਅੱਧੀਆਂ ਅਧੂਰੀਆਂ ਮੰਗਾਂ ਦੇ ਲਾਗੂ ਹੋਣ ਤੇ ਖਤਮ ਹੋਣ ਵਾਲਾ ਨਹੀਂ ਹੈ ਅਤੇ ਜਿੰਨੀ ਦੇਰ ਇਹਨਾਂ ਮੰਗਾਂ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਅੰਦੋਲਨ ਲਗਾਤਾਰ ਚਲਦਾ ਰਹੇਗਾ। ਓਹਨਾ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਦਾ ਇਹ ਕਹਿਣਾ ਹੈ ਕਿ ਕਿਸਾਨ ਝੋਨਾ ਲਾਉਣਾ ਬੰਦ ਕਰਨ, ਜਦਕਿ ਸਾਡਾ ਕਹਿਣਾ ਹੈ ਕਿ ਜਦੋਂ ਸਾਰੀਆਂ ਫ਼ਸਲਾਂ ਦੀ ਖਰੀਦ ਐਮ ਐਸ ਪੀ ਤੇ ਹੋਵੇਗੀ ਤਾਂ ਕਿਸਾਨ ਆਪਣੇ ਆਪ ਹੀ ਝੋਨੇ ਵਿੱਚੋ ਬਾਹਰ ਆ ਜਾਵੇਗਾ। ਓਹਨਾ ਕਿਹਾ ਕਿ ਅੱਜ ਵੀ ਅੰਦੋਲਨ ਕਰਨਾ ਸਾਡੀ ਅਣਖ ਦਾ ਸਵਾਲ ਨਹੀਂ ਬਲਕਿ ਮਜਬੂਰੀ ਹੈ। ਓਹਨਾ ਦੇਸ਼ ਸੱਦੇ ਨੂੰ ਲਾਗੂ ਕਰਨ ਵਾਲੀਆਂ ਸਭ ਜਥੇਬੰਦੀਆਂ ਅਤੇ ਵਰਗਾਂ ਸਮੇਤ ਸਭ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਓਂਦੇ ਦਿਨਾਂ ਵਿੱਚ ਮੋਰਚੇ ਵੱਲੋਂ ਹੋਰ ਵੀ ਐਕਸ਼ਨ ਪ੍ਰੋਗਰਾਮ ਦਿੱਤੇ ਜਾਣ ਲਈ ਤਿਆਰ ਹਨ ਜੋ ਜਲਦ ਹੀ ਦੱਸੇ ਜਾਣਗੇ ।
ਇਸ ਮੌਕੇ ਵੱਖ ਵੱਖ ਸੂਬਿਆਂ ਵਿੱਚ ਅਮਰਜੀਤ ਮੋਹੜੀ, ਪੀ ਟੀ ਜੌਹਨ, ਅਇਆਕਨਾ ਸਵਾਮੀ, ਮੰਜੇ ਕੁਮਾਰ ਬਿਹਾਰ, ਜਸਵਿੰਦਰ ਸਿੰਘ ਲੌਂਗੋਵਾਲ, ਗੁਰਅਮਨੀਤ ਮਾਂਗਟ, ਰਣਜੀਤ ਸਿੰਘ ਰਾਜੂ, ਮਨਜੀਤ ਸਿੰਘ ਰਾਏ, ਪਰਮਜੀਤ, ਸੁਰਜੀਤ ਸਿੰਘ ਫੂਲ, ਪ੍ਰੋਫੈਸਰ ਆਨੰਦ, ਸੁਖਜੀਤ ਸਿੰਘ ਹਰਦੋਝੰਡੇ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਅਭਿਮਨਯੂ ਕੋਹਾੜ, ਸੁਖਪਾਲ ਸਿੰਘ ਡੱਫਰ, ਗੁਰਪ੍ਰੀਤ ਸਿੰਘ ਚੀਨਾ, ਇੰਦਰਜੀਤ ਸਿੰਘ ਕੋਟਬੁੱਢਾ, ਅਨੀਸ਼ ਖਟਕੜ ਸਮੇਤ ਲੱਖਾਂ ਦੀ ਗਿਣਤੀ ਵਿੱਚ ਲੋਕ ਮਜੂਦ ਰਹੇ ।