Total views : 131857
ਮਾਨਾਂਵਾਲਾ(ਅੰਮ੍ਰਿਤਸਰ), 10 ਮਾਰਚ-( ਡਾ. ਮਨਜੀਤ ਸਿੰਘ)- ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ ਜਥੇਬੰਦੀਆਂ ਦੇ ਸੱਦੇ ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮਹਿੰਦਰ ਸਿੰਘ ਸੁਲਤਾਨਵਿੰਡ ਇੰਦਰਜੀਤ ਸਿੰਘ ਕੋਟਲਾ ਸਰਬਜੀਤ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ ਸੁਵਿੰਦਰ ਸਿੰਘ ਵਡਾਲਾ ਦੀ ਅਗਵਾਈ ਵਿੱਚ ਮਾਨਾਵਾਲਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ 12 ਤੋ 4 ਤਕ ਮੁਕੰਮਲ ਰੇਲਾਂ ਦੀ ਆਵਾਜਾਈ ਬੰਦ ਕਰਕੇ ਭਾਰਤ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਬੋਲਦਿਆਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਬਚਿੱਤਰ ਸਿੰਘ ਕੋਟਲਾ ਗੁਰਸਾਹਿਬ ਸਿੰਘ ਚਾਟੀਵਿੰਡ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੀਆਂ ਹੱਕੀ ਮੰਗਾਂ ਵਾਤੇ ਸੰਘਰਸ਼ ਕਰ ਰਿਹਾ ਹੈ ਪਰ ਮੋਦੀ ਸਰਕਾਰ ਤੇ ਖੱਟੜ ਸਰਕਾਰ ਹੱਕ ਮੰਗਣ ਵਾਲੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਰਹੀ ਇਸ ਮੌਕੇ ਕਿਸਾਨ ਆਗੂਆਂ ਬੋਲਦਿਆ ਕਿਹਾ ਕੀ ਜਿੰਨਾ ਚਿਰ ਸਰਕਾਰ ਐਮ ਐਸ ਪੀ ਦੀ ਗਰੰਟੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਾ ਸਮੁੱਚਾ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਲਖੀਮਪੁਰ ਖੀਰੀ ਵਾਲੇ ਸ਼ਹੀਦਾਂ ਨੂੰ ਮੁਆਵਜਾ ਅਤੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਪ੍ਰਦੂਸ਼ਣ ਐਕਟ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰਨਾ ਕਿਸਾਨਾਂ ਸਿਰ ਪਾਏ ਝੂਠੇ ਕੇਸ ਰੱਦ ਕਰਨਾ ਅਤੇ ਦੂਸਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਖਨੋਰੀ ਅਤੇ ਸਿੰਘੂ ਬਾਰਡਰ ਤੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਸੱਤਾ ਦੇ ਨਸ਼ੇ ਵਿੱਚ ਇਹਨਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਇਹਨਾਂ ਦੇ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕਰ ਰਹੀ
ਇਸ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਗੁਰਭੇਜ ਸਿੰਘ ਸੋਨੂ ਮਾਹਲ ਜਿਲਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਪਸ਼ੋਰਾ ਸਿੰਘ ਲਾਵੇ ਮੰਗਲ ਸਿੰਘ ਰਾਮਪੁਰਾ ਬੁੱਧ ਸਿੰਘ ਰੂੜੀਵਾਲਾ ਨੇ ਕਿਹਾ ਕਿ ਅੱਜ ਜਿੱਥੇ ਸਾਡੀ ਲੜਾਈ ਮੋਦੀ ਸਰਕਾਰ ਨਾਲ ਉਥੇ ਸਾਡੀ ਲੜਾਈ ਕਾਰਪੋਰੇਟ ਘਰਾਣੇ ਨਾਲ ਵੀ ਜਾਰੀ ਹੈ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਨਿਗਾ ਸਾਡੇ ਖੇਤੀ ਸੈਕਟਰ ਤੇ ਕਬਜ਼ਾ ਕਰਕੇ ਪੂਰੇ ਭਾਰਤ ਦੇ ਅੰਨ ਭੰਡਾਰ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਨਾਲ ਸਾਡਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ ਪਰ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਮੰਸ਼ਾ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਆਗੂਆਂ ਬੋਲਦਿਆਂ ਕਿਹਾ ਕਿ ਇਹ ਸੰਘਰਸ਼ ਉਨਾ ਚਿਰ ਤੱਕ ਜਾਰੀ ਰਵੇਗਾ ਜਿੰਨਾ ਚਿਰ ਤੱਕ ਭਾਰਤ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਹੱਖਾਂ ਮੰਗਾਂ ਮਨ ਨਹੀਂ ਜਾਂਦੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਸਰਾਲੀ ਮੰਡ ਪ੍ਰਤਾਪ ਸਿੰਘ ਕਲੇਰ ਮਲੂਕ ਸਿੰਘ ਸੁੱਖੇਵਾਲ ਕਨੈਕਟਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਅੰਮ੍ਰਿਤਸਰ ਸੰਦੀਪ ਸਿੰਘ ਮਿੱਠਾ ਹੀਰਾ ਸਿੰਘ ਮੋਹਲੇਕੇ ਰਾਜਪਾਲ ਸਿੰਘ ਸੁਲਤਾਨਵਿੰਡ ਸੁਖਦੇਵ ਸਿੰਘ ਝੰਜੋਟੀ ਬਲਵੰਤ ਸਿੰਘ ਪੰਡੋਰੀ ਕੁਲਦੀਪ ਸਿੰਘ ਚੱਬਾ ਸੁਰਜੀਤ ਸਿੰਘ ਗੁਰੂ ਵਾਲੀ ਹਰਪਾਲ ਸਿੰਘ ਚੀਤੇ ਤਰਸੇਮ ਸਿੰਘ ਬਲੱਗਣ ਅੰਗਰੇਜ਼ ਸਿੰਘ ਚਾਟੀਵਿੰਡ ਆਦੀ ਆਗੂ ਹਾਜ਼ਰ ਸਨ।