ਸਰਕਾਰੀ ਮੈਡੀਕਡ ਕਾਲਜ ਵੱਲੋਂ 15 ਮਾਰਚ 24 ਨੂੰ ਕਰਵਾਈ ਜਾਵੇਗੀ ਵਰਕਸ਼ਾਪ

ਖ਼ਬਰ ਸ਼ੇਅਰ ਕਰੋ
052408
Total views : 169532

ਅੰਮਿਤ੍ਰਸਰ, 11 ਮਾਰਚ -(ਸਿਕੰਦਰ ਮਾਨ)- ਸਰਕਾਰੀ ਮੈਡੀਕਡ ਕਾਲਜ ਦੇ ਨੱਕ, ਕੰਨ, ਗਲਾ ਵਿਭਾਗ ਵੱਲੋਂ ਮਿਤੀ 15 ਮਾਰਚ 2024 ਨੂੰ ਵਰਕਸ਼ਾਪ ਕਰਵਾਈ ਜਾ ਰਹੀ ਹੈ ਅਤੇ ਮਿਤੀ 16 ਮਾਰਚ 2024 ਨੂੰ ਸਾਰੇ ਭਾਰਤ ਤੋਂ ਆਏ ਮਾਹਿਰ ਡਾਕਟਰਾਂ ਵੱਲੋਂ ਸਰਜਰੀ ਦੀਆ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਮਿਤੀ 17 ਮਾਰਚ 2024 ਨੂੰ ਇਸ ਵਿਸ਼ੇ ਦੇ ਸੀਨੀਅਰ ਡਾਕਟਰਾਂ ਵੱਲੋਂ ਪੱਤਰ ਪੜੇ ਜਾਣਗੇ ਅਤੇ ਵਿਦਿਆਰਥੀ ਡਾਕਟਰਾਂ ਦੇ ਕੁਵਿਜ ਮੁਕਾਬਲੇ ਵੀ ਹੋਣਗੇ।
ਬੁਲਾਰੇ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ ਤੋਂ ਇਲਾਵਾ ਸਾਰੇ ਭਾਰਤ ਅਤੇ ਵਿਦੇਸ਼ਾਂ ਤੋਂ ਮਾਹਿਰ ਅਤੇ ਡੇਲੀਗੇਟ ਪਹੁੰਚ ਰਹੇ ਹਨ ਜ਼ੋ ਡਾਕਟਰੀ ਵਿੱਦਿਆ ਦੇ ਪ੍ਰਸਾਰ ਅਤੇ ਪ੍ਰਚਾਰ ਹਿਤ ਤਜਰਬੇੇ ਸਾਂਝੇ ਕਰਨਗੇ। ਸਰਕਾਰੀ ਮੈਡੀਕਲ ਕਾਲਜ ਦੀ ਪ੍ਰਬੰਧਕੀ ਟੀਮ ਸਮੂਹ ਪਹੁੰਚ ਰਹੇ ਵਿਦਿਆਰਥੀਆਂ ਅਤੇ ਮਾਹਿਰ ਡਾਕਟਰਾਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿੱਚ ਜੀ ਆਇਆ ਆਖਦੀ ਹੈ।