ਪ੍ਰੈਸ ਕਲੱਬ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਵਾਸਤੇ ਪੱਤਰਕਾਰਾਂ ਵਿਚ ਭਾਰੀ ਉਤਸ਼ਾਹ-

ਖ਼ਬਰ ਸ਼ੇਅਰ ਕਰੋ
035611
Total views : 131858

ਪਹਿਲੇ ਦਿਨ 16 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼-
ਅੰਮ੍ਰਿਤਸਰ, 11 ਮਾਰਚ ( ਡਾ. ਮਨਜੀਤ ਸਿੰਘ )-ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ ਜੋ ਕਿ 17 ਮਾਰਚ ਨੂੰ ਹੋਣੀਆਂ ਹਨ, ਲਈ ਅੱਜ ਨਾਮਜਜ਼ਦਗੀ ਕਾਗਜ਼ ਭਰਨ ਦੇ ਪਹਿਲੇ ਦਿਨ 16 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਕੱਲ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਅਤੇ ਇਸ ਮਗਰੋਂ ਕਾਗਜ਼ਾਂ ਦੀ ਪੜਤਾਲ ਕਰਕੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਸਬੰਧਤ ਕਮੇਟੀ ਵੱਲੋਂ ਜਾਰੀ ਕੀਤੇ ਜਾਣਗੇ। ਅੱਜ ਕਮੇਟੀ ਮੈਂਬਰ ਸ. ਅੰਮ੍ਰਿਤਪਾਲ ਸਿੰਘ ਕੋਲ ਪ੍ਰਧਾਨਗੀ ਲਈ ਸ੍ਰੀ ਰਜਿੰਦਰ ਰਿਖੀ, ਸ੍ਰੀ ਰਾਜੇਸ਼ ਗਿੱਲ, ਅਨਿਲ ਸਿੰਘ ਨੇ ਕਾਗਜ਼ ਦਾਖਲ ਕੀਤੇ, ਜਦਕਿ ਜਨਰਲ ਸਕੱਤਰ ਦੇ ਅਹੁਦੇ ਲਈ ਸ ਦਵਿੰਦਰ ਸਿੰਘ ਭੰਗੂ, ਸ. ਮਨਿੰਦਰ ਸਿੰਘ ਮੌਂਗਾ ਅਤੇ ਸਰਵਨਜੀਤ ਸਿੰਘ ਨੇ ਕਾਗਜ਼ ਭਰੇ। ਸਕੱਤਰ ਦੇ ਅਹੁਦੇ ਲਈ ਸ੍ਰੀ ਸਤੀਸ਼ ਸ਼ਰਮਾ ਤੇ ਹਰਪਾਲ ਸਿੰਘ ਭੰਗੂ, ਜੁਇੰਟ ਸਕੱਤਰ ਲਈ ਨਰਿੰਦਰ ਸਿੰਘ ਤੇ ਰਮਨ ਸ਼ਰਮਾ, ਸੀਨੀਅਰ ਵਾਇਸ ਪ੍ਰਧਾਨ ਲਈ ਜਤਿੰਦਰ ਸਿੰਘ ਤੇ ਜਸਵੰਤ ਸਿੰਘ ਜੱਸ, ਜੂਨੀਅਰ ਵਾਇਸ ਪ੍ਰਧਾਨ ਲਈ ਕਿਸ਼ਨ ਸਿੰਘ ਤੇ ਸ੍ਰੀ ਵਿਪਨ ਕੁਮਾਰ ਰਾਣਾ ਨੇ ਕਾਗਜ਼ ਭਰੇ, ਜਦਕਿ ਖਜ਼ਾਨਚੀ ਲਈ ਸ੍ਰੀ ਕਮਲ ਕਿਸ਼ੋਰ ਅਤੇ ਕੁਲਬੀਰ ਸਿੰਘ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ।
ਇਸ ਮੌਕੇ ਕਮੇਟੀ ਮੈਂਬਰਾਂ ਨੇ ਕੁੱਝ ਪੱਤਰਕਾਰਾਂ ਦੀ ਮੰਗ ਉਤੇ ਇਹ ਵੀ ਫੈਸਲਾ ਕੀਤਾ ਕਿ ਜਿੰਨਾ ਪੱਤਰਕਾਰਾਂ ਨੇ ਵੋਟ ਲਈ ਅਪਲਾਈ ਕੀਤਾ ਸੀ ਅਤੇ ਉਹ ਵੋਟਰ ਬਣਨ ਦੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ, ਪਰ ਕਿਸੇ ਕਾਰਨ ਉਨਾਂ ਦੀ ਵੋਟ ਨਹੀਂ ਬਣ ਸਕੀ, ਉਹ ਆਪਣਾ ਦਾਅਵਾ 13 ਮਾਰਚ ਨੂੰ ਸਵੇਰੇ 10 ਤੋਂ 12 ਵਜੇ ਤੱਕ ਕਮੇਟੀ ਮੈਂਬਰਾਂ ਅੱਗੇ ਆਪਣਾ ਪੱਖ ਸਬੂਤਾਂ ਸਮੇਤ ਰੱਖ ਸਕਦੇ ਹਨ, ਜਿਸ ਅਧਾਰ ਉਤੇ ਵੋਟ ਦਾ ਫੈਸਲਾ ਕਰ ਲਿਆ ਜਾਵੇਗਾ।