Total views : 131896
ਕੱਲ ਲਏ ਜਾ ਸਕਦੇ ਹਨ 12 ਵਜੇ ਤੱਕ ਨਾਮ ਵਾਪਿਸ
ਅੰਮਿ੍ਤਸਰ, 12 ਮਾਰਚ- (ਡਾ. ਮਨਜੀਤ ਸਿੰਘ)-ਪ੍ਰੈਸ ਕਲੱਬ ਅੰਮਿ੍ਰਤਸਰ ਦੀਆਂ ਚੋਣਾਂ ਜੋ ਕਿ 17 ਮਾਰਚ ਨੂੰ ਹੋਣੀਆਂ ਹਨ, ਲਈ ਨਾਮਜਜ਼ਦਗੀ ਕਾਗਜ਼ ਭਰਨ ਦੇ ਦੂਜੇ ਦਿਨ 9 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਅਤੇ ਕੱਲ ਮਿਤੀ 13 ਮਾਰਚ ਨੂੰ ਬਾਅਦ ਦੁਪਹਿਰ 12 ਵਜੇ ਤੱਕ ਆਪਣੇ ਨਾਮ ਵਾਪਿਸ ਲਏ ਜਾ ਸਕਦੇ ਹਨ। ਇਸ ਉਪਰੰਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਉਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।
ਅੱਜ ਪ੍ਰਧਾਨਗੀ ਲਈ ਸ: ਜਸਬੀਰ ਸਿੰਘ ਪੱਟੀ, ਜਨਰਲ ਸਕੱਤਰ ਲਈ ਮਮਤਾ ਸ਼ਰਮਾ, ਜਾਇੰਟ ਸਕੱਤਰ ਲਈ ਸ੍ਰੀ ਰਾਜੀਵ ਕੁਮਾਰ ਸ਼ਰਮਾ, ਸਕੱਤਰ ਲਈ ਜੋਗਿੰਦਰ ਜੌੜਾ ਅਤੇ ਹਰੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਲਈ ਰਾਜੇਸ਼ ਕੁਮਾਰ, ਜੂਨੀਅਰ ਮੀਤ ਪ੍ਰਧਾਨ ਲਈ ਪ੍ਰਿਥੀਪਾਲ ਸਿੰਘ ਅਤੇ ਖਜਾਨਚੀ ਲਈ ਸ੍ਰੀ ਵਿਸ਼ਾਲ ਕੁਮਾਰ ਅਤੇ ਕਮਲ ਕੋਹਲੀ ਨੇ ਆਪਣੇ ਕਾਗਜ਼ ਦਾਖਲ ਕੀਤੇ ਹਨ।
ਇਸ ਮੌਕੇ ਕਮੇਟੀ ਮੈਂਬਰਾਂ ਨੇ ਕੁੱਝ ਪੱਤਰਕਾਰਾਂ ਦੀ ਮੰਗ ਉਤੇ ਇਹ ਵੀ ਫੈਸਲਾ ਕੀਤਾ ਕਿ ਜਿੰਨਾ ਪੱਤਰਕਾਰਾਂ ਨੇ ਵੋਟ ਲਈ ਅਪਲਾਈ ਕੀਤਾ ਸੀ ਅਤੇ ਉਹ ਵੋਟਰ ਬਣਨ ਦੀਆਂ ਸ਼ਰਤਾਂ ਵੀ ਪੂਰੀਆਂ ਕਰਦੇ ਹਨ, ਪਰ ਕਿਸੇ ਕਾਰਨ ਉਨਾਂ ਦੀ ਵੋਟ ਨਹੀਂ ਬਣ ਸਕੀ, ਉਹ ਆਪਣਾ ਦਾਅਵਾ 13 ਮਾਰਚ ਨੂੰ ਸਵੇਰੇ 10 ਤੋਂ 12 ਵਜੇ ਤੱਕ ਕਮੇਟੀ ਮੈਂਬਰਾਂ ਅੱਗੇ ਆਪਣਾ ਪੱਖ ਸਬੂਤਾਂ ਸਮੇਤ ਰੱਖ ਸਕਦੇ ਹਨ, ਜਿਸ ਅਧਾਰ ਉਤੇ ਵੋਟ ਦਾ ਫੈਸਲਾ ਕਰ ਲਿਆ ਜਾਵੇਗਾ।ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 12 ਵਜੇ ਦਫ਼ਤਰ ਵਿਖੇ ਹਾਜ਼ਰ ਹੋਣ ਤਾਂ ਜੋ ਚੋਣ ਨਿਸ਼ਾਨਾਂ ਦੀ ਵੰਡ ਕੀਤੀ ਜਾ ਸਕੇ।