




Total views : 161400






Total views : 161400ਰਜਾ ਮੁਰਾਦ ਨੇ ਵਿਸ਼ਵ ਸ਼ਾਂਤੀ ਰੱਖਿਅਕ ਲਹਿਰ ਦੀ ਟੀਮ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 19 ਮਾਰਚ-( ਸਵਿੰਦਰ ਸਿੰਘ ) ਵਿਸ਼ਵ ਸ਼ਾਂਤੀ ਰੱਖਿਅਕ ਲਹਿਰ ਦੁਆਰਾ “ਵਿਸ਼ਵ ਸ਼ਾਂਤੀ ਰਾਜਦੂਤ” ਦੀ ਉਪਾਧੀ ਨਾਲ ਬਾਲੀਵੁੱਡ ਦੇ ਅਦਾਕਾਰ ਰਜ਼ਾ ਮੁਰਾਦ ਨੂੰ ਸਨਮਾਨਿਤ ਕੀਤਾ ਗਿਆ, ਜੋ ਇੱਕ ਬਹੁਤ ਫਖਰ ਦੀ ਗੱਲ ਹੈ। ਕਿਉਂਕਿ ਰਜ਼ਾ ਮੁਰਾਦ ਨੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਭਾਵੇ ਆਪਣੀ ਦਮਦਾਰ ਅਵਾਜ਼ ਦੇ ਨਾਲ ਬਤੌਰ ਵਿਲੀਅਨ ਦੇ ਤੋਰ ਤੇ ਕੰਮ ਕੀਤਾ ਹੈ ਪਰ ਅਸਲ ਜਿੰਦਗੀ ਦੇ ਵਿੱਚ ਇੱਕ ਬਹੁਤ ਨਰਮ ਦਿਲ ਅਤੇ ਨੇਕ ਇਨਸਾਨ ਹਨ।
ਬਾਲੀਵੁੱਡ ਰਜ਼ਾ ਮੁਰਾਦ ਨੇ ਭਾਵੇਂ ਬਾਲੀਵੁੱਡ ਤੋਂ ਥੋੜੀ ਜਿਹੀ ਦੂਰੀ ਬਣਾਈ ਹੈ, ਪਰ ਸਮਾਜ ਦੇ ਵਿੱਚ ਅਜੇ ਵੀ ਉਨ੍ਹਾਂ ਨੂੰ ਪਸੰਦ ਕੀਤਾ ਜਾਂਦਾ ਹੈ। ਉਹ ਅਕਸਰ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਜੋ ਵੀ ਦਰਸ਼ਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਦੀ ਅਦਾਕਾਰੀ ਦੇ ਮੁਰੀਦ ਹਨ ਅਤੇ ਉਨ੍ਹਾਂ ਦੇ ਬੁਲਾਵੇ ਤੇ ਹਮੇਸ਼ਾ ਜਾਂਦੇ ਵਿਖਾਈ ਦਿੰਦੇ ਹਨ। ਇਸ ਤੋਂ ਪਤਾ ਚੱਲਦਾ ਹੈ ਕੇ ਰਜ਼ਾ ਮੁਰਾਦ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਸੇ ਤਰਾਂ ਹਨ ਜਿਸ ਸਮੇ ਉਹਨਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਦੱਸਿਆ ਕਿ ਭਾਵੇ ਮੇਰਾ ਸਮਾਂ ਜਿਆਦਾ ਸਕਰੀਨ ਉੱਤੇ ਬਤੌਰ ਇੱਕ ਵਿਲੀਅਨ ਦੇ ਤੋਰ ਤੇ ਰਿਹਾ ਹੈ ਪਰ ਦਰਸ਼ਕਾਂ ਨੇ ਮੇਰੇ ਕੰਮ ਨੂੰ ਪਸੰਦ ਕੀਤਾ ਹੈ ਜਿਸ ਦੀ ਬਦੋਲਤ ਮੈਂ ਅੱਜ ਤੱਕ ਉਹਨਾਂ ਸਾਰਿਆ ਦੇ ਵਿੱਚ ਵਿਚਰਦਾ ਹਾਂ ਅਤੇ ਮਾਣ ਮਹਿਸੂਸ ਕਰਦਾ ਹਾ ਕਿ ਮੈਨੂੰ ਵਿਸ਼ਵ ਸ਼ਾਂਤੀ ਰਾਜਦੂਤ ਉਪਾਦੀ ਨਾਲ ਸਨਮਾਨਿਤ ਕੀਤਾ ਗਿਆ।







