Flash News
ਧਾਲੀਵਾਲ ਵਲੋਂ ਬੀਐਸਐਫ ਤੇ ਸਮਾਜ ਸੇਵੀਆਂ ਦੀ ਸ਼ਮੂਲੀਅਤ ਨਾਲ ਅਜਨਾਲਾ ਸ਼ਹਿਰ ‘ਚ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਮੁਹਿੰਮ ਦਾ ਕੀਤਾ ਆਗਾਜ਼-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ- ਡਿਪਟੀ ਕਮਿਸ਼ਨਰ
ਸ਼ਹੀਦਾਂ ਦੇ ਮਾਰਗ ਦਰਸ਼ਨ ਤੇ ਚੱਲ ਕੇ ਦੇਸ਼ ਦੀ ਏਕਤਾ ਦੀ ਮਜਬੂਤੀ ਤੇ ਮੁੜ ਰੰਗਲੇ ਪੰਜਾਬ ਦੀ ਸਿਰਜਣਾ ਲਈ ਮਾਨ ਸਰਕਾਰ ਦਾ ਇਕੋ ਇਕ ਪ੍ਰਮੁੱਖ ਏਜੰਡਾ- ਕੁਲਦੀਪ ਸਿੰਘ ਧਾਲੀਵਾਲ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਹਲਕਾ ਜੰਡਿਆਲਾ ਗੁਰੂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ-
ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਪ੍ਰੈੱਸ ਕਲੱਬ ਦੀ ਚੋਣ ਸਬੰਧੀ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਨਾਲ ਕੀਤੀ ਮੀਟਿੰਗ-
ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ, ਖੇਡਾਂ ਤੇ ਢਾਂਚਾਗਤ ਵਿਕਾਸ ਨੂੰ ਮਿਲੇਗਾ ਬਲ – ਹਰਭਜਨ ਸਿੰਘ ਈ.ਟੀ.ੳ

ਮੁੱਖ ਨਿਆਂਇਕ ਮੈਜਿਸਟ੍ਰੇਟ ਨੇ ਅੰਮ੍ਰਿਤਸਰ ਜੇਲ ਵਿੱਚ ਸਰਦੀਆਂ ਦੇ ਕੱਪੜੇ ਵੰਡੇ ਅਤੇ ਸੁਣੀਆਂ ਸ਼ਿਕਾਇਤਾਂ-

ਖ਼ਬਰ ਸ਼ੇਅਰ ਕਰੋ
049584
Total views : 164981

ਅੰਮ੍ਰਿਤਸਰ 16 ਜਨਵਰੀ-(ਡਾ. ਮਨਜੀਤ ਸਿੰਘ)- ਮਾਨਯੋਗ ਜੱਜ ਅਸ਼ਵਿਨੀ ਕੁਮਾਰ ਮਿਸ਼ਰਾ, ਪ੍ਰਸ਼ਾਸਕੀ ਜੱਜ, ਅੰਮ੍ਰਿਤਸਰ ਸੈਸ਼ਨ ਡਿਵੀਜ਼ਨ-ਕਮ-ਐਗਜ਼ਿਕਿਊਟਿਵ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ; ਜੱਜ ਰੋਹਿਤ ਕਪੂਰ, ਪ੍ਰਸ਼ਾਸਕੀ ਜੱਜ, ਅੰਮ੍ਰਿਤਸਰ ਸੈਸ਼ਨ ਡਿਵੀਜ਼ਨ; ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀ ਮਾਣਯੋਗ ਅਗਵਾਈ ਅਤੇ ਸ੍ਰੀਮਤੀ ਜਤਿੰਦਰ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਯੋਗ ਰਹਿਨੁਮਾਈ ਹੇਠ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਸ੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ-ਕਮ-ਮੁੱਖ ਨਿਆਂਇਕ ਮੈਜਿਸਟ੍ਰੇਟ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਜੇਲ੍ਹ ਦੌਰਾ ਅਤੇ ਕੈਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ । ਇਸ ਮੌਕੇ ਸ੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ-ਕਮ-ਮੁੱਖ ਨਿਆਂਇਕ ਮੈਜਿਸਟ੍ਰੇਟ ਨੇ ਦੌਰੇ ਦੌਰਾਨ ਕੈਦੀਆਂ ਦੀਆਂ ਸ਼ਿਕਾਇਤਾਂ ਦਾ ਮੌਕੇ ਉਤੇ ਨਿਪਟਾਰਾ ਕੀਤਾ ।
ਮਾਨਵਤਾ ਭਰਿਆ ਕਦਮ ਚੁੱਕਦੇ ਹੋਏ, ਗੈਰ-ਸਰਕਾਰੀ ਸੰਸਥਾ ਲੀਗਲ ਐਕਸ਼ਨ ਏਡ ਵੈਲਫੇਅਰ ਐਸੋਸੀਏਸ਼ਨ (LAAWA) ਦੇ ਸਹਿਯੋਗ ਨਾਲ ਵਿਦੇਸ਼ੀ ਨਾਗਰਿਕਾਂ ਸਮੇਤ ਕੈਦੀਆਂ ਲਈ ਸਰਦੀ ਦੇ ਕੱਪੜੇ ਵੰਡੇ ਗਏ। ਇਸ ਮੌਕੇ ਸ੍ਰੀ ਸ਼ਾਰਤ ਵਸ਼ਿਸ਼ਠ, ਸੰਸਥਾਪਕ ਅਤੇ ਪ੍ਰਧਾਨ, ਐਨਜੀਓ ਆਪਣੀ ਟੀਮ ਸਮੇਤ ਮੌਜੂਦ ਰਹੇ। ਦੂਰਦਰਸ਼ੀ ਸੋਚ, ਅਗਵਾਈ ਅਤੇ ਯੋਗ ਰਹਿਨੁਮਾਈ ਕਾਰਨ ਇਹ ਕਾਰਜਕ੍ਰਮ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਇਸਦਾ ਮਹੱਤਵਪੂਰਨ ਸਮਾਜਿਕ ਪ੍ਰਭਾਵ ਸਾਹਮਣੇ ਆਇਆ।
==-