Total views : 131881
ਜੰਡਿਿਆਲਾ ਗੁਰੂ, 08 ਅਪ੍ਰੈਲ-(ਸਿਕੰਦਰ ਮਾਨ)- ਨਵਨਿਯੁਕਤ ਨਾਇਬ ਤਹਿਸੀਲਦਾਰ ਦਸੂਹਾ ਕਿਰਨਦੀਪ ਕੌਰ ਸਪੁੱਤਰੀ ਸ. ਬਲਜਿੰਦਰ ਸਿੰਘ ਵਾਸੀ ਵਡਾਲਾ ਜੌਹਲ ਨੇ ਨਾਇਬ ਤਹਿਸੀਲਦਾਰ ਬਨਣ ਤੇ ਅੱਜ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ, ਜੰਡਿਿਆਲਾ ਗੁਰੂ ਵਿਖੇ ਨਤਮਸਤਕ ਹੋਏ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਨੇ ਨਾਇਬ ਤਹਿਸੀਲਦਾਰ ਕਿਰਨਦੀਪ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।