ਐਮ.ਐਲ.ਏ ਫਰੀਦਕੋਟ ਸ. ਸੇਖੋਂ ਨੇ ਸੰਗਰਾਹੂਰ ਵਿਖੇ ਨਵੇ ਸਥਾਪਤ ਕੀਤੇ ਗਏ 11 ਕੇ.ਵੀ. ਮੁੰਮਾਰਾ ਏ.ਪੀ. ਬਰੇਕਰ ਦਾ ਕੀਤਾ ਉਦਘਾਟਨ

ਖ਼ਬਰ ਸ਼ੇਅਰ ਕਰੋ
035609
Total views : 131856

 

ਐਮ.ਐਲ.ਏ ਫਰੀਦਕੋਟ ਸ. ਸੇਖੋਂ ਨੇ ਸੰਗਰਾਹੂਰ ਵਿਖੇ ਨਵੇ ਸਥਾਪਤ ਕੀਤੇ ਗਏ 11 ਕੇ.ਵੀ. ਮੁੰਮਾਰਾ ਏ.ਪੀ. ਬਰੇਕਰ ਦਾ ਕੀਤਾ ਉਦਘਾਟਨ

ਫ਼ਰੀਦਕੋਟ 04 ਜਜਨਰੀ– ਐਮ.ਐਲ.ਏ ਹਲਕਾ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ. ਨੇ ਅੱਜ 66 ਕੇ.ਵੀ ਸਬ ਸਟੇਸ਼ਨ ਸੰਗਰਾਹੂਰ ਵਿਖੇ ਨਵੇ ਸਥਾਪਤ ਕੀਤੇ ਗਏ 11 ਕੇ.ਵੀ ਮੁੰਮਾਰਾ ਏ ਪੀ ਬਰੇਕਰ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪਿੰਡ ਮੁਮਾਰਾ, ਡੋਡ, ਚੱਕ ਸਾਹੂ ਆਦਿ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਵੱਖਰਾ ਫੀਡਰ ਖਿਚ ਕੇ ਏ ਪੀ ਬਿਜਲੀ ਸਪਲਾਈ ਦੇਣ ਦੀ ਮੰਗ ਸੀ। ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ।ਇਸ ਮੌਕੇ ਸ੍ਰੀ ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਫਰੀਦਕੋਟ, ਸ੍ਰੀ ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਸ੍ਰੀ ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸ. ਸੇਖੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ 11 ਕੇਵੀਂ ਮੁਮਾਰਾ ਫੀਡਰ 11 ਕੇਵੀ ਚੱਕ ਸ਼ਾਹੂ ਏ ਪੀ ਫੀਡਰ ਦੇ ਬਰੇਕਰ ਨਾਲ ਚੱਲਦਾ ਸੀ ਜਿਸ ਕਰਕੇ ਕਿਸੇ ਵੀ ਫੀਡਰ ਵਿਚ ਨੁਕਸ ਪੈਣ ਦੀ ਸੂਰਤ ਵਿਚ ਬਹੁਤ ਜਿਆਦਾ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਸੀ। ਇਹ ਨਵਾਂ ਬਰੇਕਰ ਲਗਾਉਣ ਨਾਲ ਪਿੰਡ ਡੋਡ, ਮੁਮਾਰਾ, ਚੱਕ ਸਾਹੂ, ਸਿਮਰੇਵਾਲਾ ਪਿੰਡਾਂ ਦੇ ਖੇਤੀਬਾੜੀ ਨਾਲ ਸਬੰਧਤ ਬਿਜਲੀ ਸਪਲਾਈ ਵਿਚ ਬਹੁਤ ਜਿਆਦਾ ਸੁਧਾਰ ਹੋ ਜਾਵੇਗਾ। ਇਸ ਨਵੇ ਬਰੇਕਰ ਅਤੇ ਫੀਡਰ ਨੂੰ ਉਸਾਰਨ ਲਈ ਲੱਗਭੱਗ ਮਹਿਕਮੇ ਦਾ 17 ਲੱਖ ਰੁਪਏ ਖਰਚਾ ਆਇਆ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਿਨ ਰਾਤ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਕੰਮ ਕਰ ਰਹੀ ਹੈ।

ਇਸ ਮੌਕੇ ਜਗਜੀਤ ਸਿੰਘ ਪੀ.ਏ ਐਮ.ਐਲ.ਏ ਫਰੀਦਕੋਟ, ਰੁਪਿੰਦਰ ਸਿੰਘ ਟੋਨੀ ਪਿੰਡ ਸੰਗਰਾਹੂਰ,, ਹਰਨੇਕ ਸਿੰਘ ਸੰਗਰਾਹੂਰ, ਕਿੱਕਰ ਸਿੰਘ ਚੱਕ ਸਾਹੂ, ਜਸਦੇਵ ਪਾਲ ਸਿੰਘ ਚੱਕ ਸਾਹੂ, ਉਤਮ ਸਿੰਘ ਡੋਡ, ਨਿਰਮਲ ਸਿੰਘ ਰਾਜਵਿੰਦਰ ਸਿੰਘ, ਸੁਖਦੇਵ ਸਿੰਘ ਕੁਲਦੀਪ ਸਿੰਘ,ਲਖਵੀਰ ਸਿੰਘ ਤੋਂ ਇਲਾਵਾ ਪੀ.ਐਸ.ਪੀ.ਸੀ ਐਲ ਹਲਕਾ ਫਰੀਦਕੋਟ ਦੇ ਉਪ ਮੁੱਖ ਇੰਜੀਨੀਅਰ ਇੰਜ: ਸੰਦੀਪ ਗਰਗ, ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਫਰੀਦਕੋਟ ਇੰਜ ਹਰਜਿੰਦਰ ਸਿੰਘ, ਇੰਜ: ਹਰਿੰਦਰ ਸਿੰਘ ਚਹਿਲ ਵਧੀਕ ਨਿਗਰਾਨ ਇੰਜੀਨੀਅਰ ਓ ਐਂਡ ਐਮ ਕੈਟਕਪੂਰਾ, ਇੰਜ: ਸੰਤੋਖ ਸਿੰਘ ਉਪ ਮੰਡਲ ਅਫਸਰ ਸਾਦਿਕ, ਇੰਜ: ਸੁਖਬੀਰ ਸਿੰਘ ਐਸ ਐਸ ਈ ਫਰੀਦਕੋਟ, ਸ੍ਰੀ ਸੁਖਦੇਵ ਸਿੰਘ ਜੇ.ਈ ਸਾਦਿਕ, ਸ੍ਰੀ ਜਗਤਾਰ ਸਿੰਘ ਜੇਈ ਸਾਦਿਕ ਅਤੇ ਸਮੂਹ ਗਰਿਡ ਸਟਾਫ ਸੰਗਰਾਹੂਰ ਆਦਿ ਹਾਜ਼ਰ ਸਨ।