




Total views : 161406






Total views : 161406ਜੰਡਿਆਲਾ ਗੁਰੂ, 13 ਅਪ੍ਰੈਲ-(ਸਿਕੰਦਰ ਮਾਨ)- ਅੱਜ ਸਵੇਰੇ ਜੀ.ਟੀ. ਰੋਡ ਨਹਿਰ ਦੇ ਪੁਲ ‘ਤੇ ਟਰੱਕ ਦਾ ਟਾਇਰ ਅਚਾਨਕ ਫਟਣ ਕਾਰਨ ਹਾਦਸਾ ਵਾਪਰ ਗਿਆ। ਟਾਇਰ ਫਟਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੀ ਰੇਲਿੰਗ ਤੋੜ ਕੇ ਹੇਠਾਂ ਨਹਿਰ ਵਿੱਚ ਜਾ ਡਿੱਗਿਆ। ਟਰੱਕ ਇੰਦਰੀ ਹਰਿਆਣਾ ਤੋਂ ਖੰਡ ਲੱਦ ਕੇ ਅੰਮ੍ਰਿਤਸਰ ਜਾ ਰਿਹਾ ਸੀ ਕਿ ਅਚਾਨਕ ਟਾਇਰ ਫੱਟ ਜਾਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਟਰੱਕ ਪਲਟ ਗਿਆ ਅਤੇ ਅੱਗ ਲੱਗ ਗਈ, ਜਿਸ ਨੂੰ ਲੋਕਾਂ ਨੇ ਨਹਿਰੀ ਪਾਣੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਬੁਝਾਇਆ, ਜਿਸ ਕਾਰਨ ਟਰੱਕ ਦਾ ਡਰਾਈਵਰ ਤੇ ਕਲੀਨਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।







