Total views : 131856
ਖਾਲਸਾ ਸਾਜਨਾ ਦਿਵਸ ਮੌਕੇ ਲਗਾਇਆ ਦਸਤਾਰ ਸਿਖਲਾਈ ਕੈਂਪ ਚੰਡੀਗੜ੍ਹ,13 ਅਪ੍ਰੈਲ (ਡਾ. ਮਨਜੀਤ ਸਿੰਘ) ਦ ਸਿੱਖ ਹੋਪ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਫੇਜ 8 ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਮੌਕੇ ਸ੍ਰ. ਡੀ.ਪੀ ਸਿੰਘ ਸਾਬਕਾ ਸੀ ਈ ਓ ਸ੍ਰੀ ਹਜ਼ੂਰ ਸਾਹਿਬ, ਸਾਬਕਾ ਡੀ.ਜੀ.ਐਮ ਪੰਜਾਬ ਐਂਡ ਸਿੰਧ ਬੈਂਕ, ਇੰਚਾਰਜ ਤੇਰਾ ਹੀ ਤੇਰਾ ਮੈਡੀਕੋਜ਼ ਸੈਕਟਰ 32 ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੌਕੇ ਗੁਰਸਿੱਖ ਵੀਰਾਂ ਨੂੰ ਦਸਤਾਰਾਂ ਭੇਟਾ ਰਹਿਤ ਦਿੱਤੀਆ ਗਈਆਂ। ਇਸ ਮੌਕੇ ਸ੍ਰ, ਜੀ ਪੀ ਸਿੰਘ ਪ੍ਰਧਾਨ ਦ ਸਿੱਖ ਹੋਪ ਚੈਰੀਟੇਬਲ ਟਰੱਸਟ ਵਿਸ਼ੇਸ਼ ਤੌਰ ਤੇ ਦਸਤਾਰ ਸਿਖਲਾਈ ਕੈਂਪ ਵਿੱਚ ਹਾਜ਼ਰ ਹੋਏ ਅਤੇ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਮੌਕੇ ਵਧਾਈ ਦਿੱਤੀ। ਇਸ ਮੌਕੇ ਸ੍ਰੀਮਤੀ ਕੌਰ, ਸ੍ਰ. ਕੁਲਦੀਪ ਸਿੰਘ, ਸ੍ਰ. ਤੇਜਦੀਪ ਸਿੰਘ ਮੈਨੇਜਰ ਗੁਰਦਆਰਾ ਸ੍ਰੀ ਅੰਬ ਸਾਹਿਬ ਅਤੇ ਹੋਰ ਹਾਜ਼ਰ ਸਨ।