ਜੰਡਿਆਲਾ ਗੁਰੂ ਦੇ ਦਰਜਨਾਂ ਪਰਿਵਾਰ ਭਾਜਪਾ ‘ਚ ਸ਼ਾਮਿਲ ‌-

ਖ਼ਬਰ ਸ਼ੇਅਰ ਕਰੋ
035610
Total views : 131857

ਪੰਜਾਬ ਵਿੱਚ ਵੀ ਚੱਲ ਰਹੀ ਹੈ ਭਾਜਪਾ‌ ਦੇ ਪੱਖ ਵਿੱਚ ਹਵਾ- ‌ ਟਿੱਕਾ , ਹਰਦੀਪ ਗਿੱਲ

‌ਅੰਮ੍ਰਿਤਸਰ, 15 ਅਪ੍ਰੈਲ -(ਸਿਕੰਦਰ ਮਾਨ)- ਵਿਧਾਨ ਸਭਾ ਹਲਕਾ ਜੰਡਿਆਲਾ ਗਰੂ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਬੱਲ ਮਿਲਿਆ, ਜਦੋਂ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਨਿਊ ਆਬਾਦੀ ਵਿਖੇ ਹੋਏ ਸਮਾਗਮ ਦੌਰਾਨ ‌ ਭਾਜਪਾ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ , ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ  ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ । ‌

ਇਸ ਮੌਕੇ ‘ਤੇ ਬੋਲਦਿਆਂ ਸ. ਗੁਰਪ੍ਰਤਾਪ ਸਿੰਘ ਟਿੱਕਾ ਤੇ ਸ. ਹਰਦੀਪ ਸਿੰਘ ‌ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਦੇ ਪੱਖ ਵਿੱਚ ਹਵਾ ਚੱਲ ਰਹੀ ਹੈ ਅਤੇ ਇਹ ਹਵਾ ਵਿਰੋਧੀ ਪਾਰਟੀਆਂ ਦੇ ਸੁਪਨੇ ਢਹਿ – ਢੇਰੀ ਕਰ ਦੇਵੇਗੀ । ਭਾਜਪਾ ਦੇ ਸੀਨੀਅਰ ਚੇਅਰਮੈਨ ਕੰਵਰਵੀਰ ਸਿੰਘ ਮੰਜ਼ਿਲ ਅਤੇ ਰਾਜੀਵ ਕੁਮਾਰ ਮਾਣਾ‌ ਨੇ ਕਿਹਾ ਕਿ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨਾ ਤੈਅ ਹੈ ਕਿਉਂਕਿ ਬਾਕੀ ਪਾਰਟੀਆਂ ਨੇ ਅੱਜ ਤੱਕ ‌ ਸਿਰਫ ਵਾਅਦੇ ਕੀਤੇ ਜਿਹੜੇ ਪੂਰੇ ਨਹੀਂ ਹੋਏ ਜਦੋਂ ਕਿ ਨਰਿੰਦਰ ਮੋਦੀ ਨੇ ਜੋ ਕਿਹਾ ਉਹ ਕਰਕੇ ਵਿਖਾਇਆ ।

ਇਸ ਮੌਕੇ ਹੋਰਨਾਂ ਤੋ ਇਲਾਵਾ ਸਾਬਕਾ ਸੀਨੀਅਰ ਡਿਪਟੀ ਮੇਅਰ ‌ਅਜੇਬੀਰਪਾਲ ਸਿੰਘ ਰੰਧਾਵਾ , ਓ. ਬੀ.ਸੀ ਮੋਰਚਾ ਦੇ ਸੂਬਾ ਸਕੱਤਰ ਤਜਿੰਦਰ ਸਿੰਘ ਚੰਦੀ, ਸ਼੍ਰੀਮਤੀ ਸ਼ੀਲਾ ਸ਼ਰਮਾ ‌, ਸੁਖਵਿੰਦਰ ਸਿੰਘ ਰੂਬੀ, ਅਮਰਜੀਤ ਕੌਰ, ਸੁਭਾਸ਼ ਸ਼ਰਮਾ ਵੀ ਹਾਜ਼ਰ ਸਨ । ਸੁਖਵਿੰਦਰ ਸਿੰਘ ਰੂਬੀ ਨੂੰ ਇਸ ਮੌਕੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦਾ ‌ ਜੰਡਿਆਲਾ ਮੰਡਲ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ।

ਫੋਟੋ ਕੈਪਸ਼ਨ ‌: ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ ਗੁਰਪ੍ਰਤਾਪ ਸਿੰਘ ਟਿੱਕਾ, ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ , ਰਾਜੀਵ ਮਾਣਾ , ਕੰਵਰਵੀਰ ਸਿੰਘ ਮੰਜ਼ਿਲ , ਅਜੇਬੀਰਪਾਲ ਰੰਧਾਵਾ, ਤਜਿੰਦਰ ਸਿੰਘ ਚੰਦੀ ਤੇ ਹੋਰ।