Total views : 131857
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਜਿਲ੍ਹਾ ਪੱਧਰੀ ਕਨਵੈਨਸ਼ਨਾ-
ਅੰਮ੍ਰਿਤਸਰ, 15 ਅਪ੍ਰੈਲ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਕਿਸਾਨਾਂ ਮਜਦੂਰਾਂ ਦਾ ਅੰਦੋਲਨ ਲਗਾਤਾਰ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਜਾਰੀ ਹੈ। ਇਸ ਮੌਕੇ ਜਿਲ੍ਹਾ ਅੰਮ੍ਰਿਤਸਰ ਅੰਦਰ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਜਥੇਬੰਦੀ ਦੁਆਰਾ ਘੜੀ ਗਈ ਰੂਪਰੇਖਾ ਤਹਿਤ 20 ਅਪ੍ਰੈਲ ਨੂੰ ਸ਼ੰਭੂ ਬਾਰਡਰ ਮੋਰਚੇ ਵਾਲੇ ਜਥਿਆਂ ਦੀ ਤਿਆਰੀ ਲਈ ਪਿੰਡ ਜੱਬੋਵਾਲ ਅਤੇ ਚੱਬਾ ਵਿਖੇ 9 ਜ਼ੋਨਾ ਦੀਆਂ ਕਨਵੈਨਸ਼ਨਾਂ ਕਰਕੇ ਤਿਆਰੀ ਕੀਤੀ ਗਈ। ਇਸ ਮੌਕੇ ਬੋਲਦੇ ਆਗੂਆਂ ਨੇ ਕਿਹਾ ਇਸ ਇਸ ਵਾਰ ਵਾਢੀ ਦੇ ਸੀਜ਼ਨ ਦੌਰਾਨ ਔਰਤਾਂ ਮੋਰਚੇ ਦੀ ਕਮਾਂਡ ਸੰਭਾਲਣ ਜਾ ਰਹੀਆਂ ਹਨ, ਜਿਸ ਦੇ ਚਲਦੇ ਇਹਨਾਂ ਕਨਵੈਨਸ਼ਨਾਂ ਵਿੱਚ ਔਰਤਾਂ ਵਿੱਚ ਪਿੰਡ ਪੱਧਰ ਤੇ ਤਿਆਰੀ ਕਰਨ ਲਈ ਤਾਕੀਦ ਕੀਤੀ ਗਈ। ਓਹਨਾ ਕਿਹਾ ਕਿ ਇਹ ਅੰਦੋਲਨ ਲੰਬਾ ਚਲੇਗਾ ਅਤੇ ਦੇਸ਼ ਪੱਧਰੀ ਅਸਰ ਦਿਖਾਉਂਦਾ ਹੋਇਆ ਚਿਰ ਸਥਾਈ ਪ੍ਰਭਾਵ ਪਾਵੇਗਾ ਇਸ ਲਈ ਜਥੇਬੰਦੀਆਂ ਵੱਲੋਂ ਹਰ ਪਿੰਡ ਪੱਧਰ ਤੋਂ ਹਰੇਕ ਕਿਸਾਨ ਮਜਦੂਰ ਦੀ ਸ਼ਮੂਲੀਅਤ ਦੇ ਪ੍ਰੋਗਰਾਮ ਬਣਾਏ ਗਏ ਹਨ । ਓਹਨਾ ਕਿਹਾ ਕਿ ਇੱਕਠ ਸਾਬਿਤ ਕਰਦੇ ਹਨ ਕਿ ਅੰਦੋਲਨ ਨੇ ਲੋਕਾਂ ਵਿੱਚ ਕਿਸ ਰੂਪ ਵਿੱਚ ਜਾਗ੍ਰਿਤੀ ਪੈਦਾ ਕਰ ਰਿਹਾ ਹੈ। ਇਸ ਵਾਰ ਚੋਣਾਂ ਦੌਰਾਨ ਓਹ ਲੀਡਰਾਂ ਦੀਆਂ ਲੋਕ ਲੁਭਾਵਣੀਆਂ ਗੱਲਾਂ, ਧਾਰਮਿਕ ਫਿਰਕਾਪ੍ਰਸਤੀ ਅਤੇ ਅਖੌਤੀ ਵਿਕਾਸ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਵੋਟਾਂ ਮੰਗਣ ਆਉਣ ਵਾਲੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੇਸ਼ ਦੇ ਕਿਸਾਨ, ਮਜਦੂਰ, ਲਘੂ ਉਦਯੋਗ ਅਤੇ ਮੁਲਜ਼ਮਾਂ ਸਮੇਤ ਸਭ ਵਰਗਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਮਸਲਿਆਂ ਦੇ ਹੱਲ ਕਰਵਾਉਣ ਲਈ ਸਵਾਲ ਕਰਨ। ਓਹਨਾ ਕਿਹਾ ਕਿ ਸ਼ਹੀਦ ਸ਼ੁੱਭਕਰਨ ਸਿੰਘ ਨੂੰ ਸ਼ਹੀਦ ਕਰਨ ਅਤੇ ਕਿਸਾਨਾਂ ਮਜਦੂਰਾਂ ਤੇ ਕੀਤੇ ਤਸ਼ੱਦਦ ਬਾਰੇ ਭਾਜਪਾ ਆਗੂਆਂ ਨੂੰ ਘੇਰ ਕੇ ਸਵਾਲ ਕੀਤੇ ਜਾਣ। ਓਹਨਾ ਕਿ