




Total views : 148963







ਜੰਡਿਆਲਾ ਗੁਰੂ, 18 ਅਪਰੈਲ (ਸਿਕੰਦਰ ਮਾਨ) – ਜੰਡਿਆਲਾ ਗੁਰੂ ਨੇੜਲੇ ਪਿੰਡ ਧੀਰੇਕੋਟ ਵਿਚ ਇਕ ਵਿਅਕਤੀ ਦਾ ਅੱਜ ਤੜਕਸਾਰ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਲਾਡੀ ਆਪਣੀ ਮੋਟਰ ‘ਤੇ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਘਟਨਾ ਸੰਬੰਧੀ ਪਤਾ ਲੱਗਣ ਤੇ ਡੀ.ਐਸ.ਪੀ. ਜੰਡਿਆਲਾ ਗੁਰੂ ਰਾਵਿੰਦਰ ਸਿੰਘ ਅਤੇ ਐਸ.ਐਚ.ਓ. ਪਰਮਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਜਿੰਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।






