ਜਿਲਾ ਚੋਣ ਅਧਿਕਾਰੀ ਵੱਲੋਂ ਵੋਟ ਗਿਣਤੀ ਕੇਂਦਰਾਂ ਦਾ ਨਿਰੀਖਣ ਸ਼ੁਰੂ

ਖ਼ਬਰ ਸ਼ੇਅਰ ਕਰੋ
035610
Total views : 131857

ਮਜੀਠਾ ਵਿਧਾਨ ਸਭਾ ਹਲਕੇ ਦੇ ਗਿਣਤੀ ਕੇਂਦਰ ਦਾ ਕੀਤਾ ਦੌਰਾ
ਅੰਮਿ੍ਤਸਰ, 10 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਵੱਲੋਂ ਅੱਜ ਵੋਟ ਕੇਂਦਰਾਂ ਵਿੱਚ ਵੋਟਾਂ ਦੀ ਹੋਣ ਵਾਲੀ ਗਿਣਤੀ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮਜੀਠਾ ਵਿਧਾਨ ਸਭਾ ਹਲਕੇ ਦੇ ਗਿਣਤੀ ਕੇਂਦਰ ਜੋ ਕਿ ਮਾਈ ਭਾਗੋ ਕਾਲਜ ਲੜਕੀਆਂ ਵਿਖੇ ਹੈ, ਦੇ ਪ੍ਰਬੰਧ ਵੇਖਣ ਲਈ ਦੌਰਾ ਕੀਤਾ। ਇਸ ਮੌਕੇ ਉਨਾਂ ਨਾਲ ਐਸ ਡੀ ਐਮ ਮਜੀਠਾ ਡਾ ਹਰਨੂਰ ਕੌਰ ਢਿਲੋਂ , ਐਕਸੀਅਨ ਸ੍ਰੀ ਰਾਜੀਵ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਜਿਲਾ ਚੋਣ ਅਧਿਕਾਰੀ ਨੇ ਵੋਟਿੰਗ ਮਸ਼ੀਨਾਂ ਰੱਖਣ ਲਈ ਬਣਾਏ ਗਏ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ , ਸੀ ਸੀ ਟੀ ਵੀ ਕੈਮਰੇ ਆਦਿ ਦੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨਾਂ ਕਿਹਾ ਕਿ ਮਸ਼ੀਨਾਂ ਦੀ ਸੁਰੱਖਿਆ ਲਈ ਤੈਅ ਨਿਯਮਾਂ ਦੀ ਇੰਨ ਬਿੰਨ ਪਾਲਣਾ ਜ਼ਰੂਰੀ ਹੈ।
ਉਨਾਂ ਇਸ ਤੋਂ ਇਲਾਵਾ ਗਿਣਤੀ ਕੇਂਦਰ ਤੱਕ ਵੋਟਿੰਗ ਮਸ਼ੀਨਾਂ ਲਿਜਾਣ ਅਤੇ ਗਿਣਤੀ ਦੌਰਾਨ ਮਸ਼ੀਨ ਦੇ ਖੋਲਣ ਤੋਂ ਲੈ ਕੇ ਵੋਟਾਂ ਦਾ ਜੋੜ ਕਰਨ ਤੇ ਐਲਾਨ ਕਰਨ ਤੱਕ ਦੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨਾਂ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਮੌਸਮ ਨੂੰ ਧਿਆਨ ਵਿੱਚ ਰੱਖਦੇ ਗਿਣਤੀ ਵਿੱਚ ਲੱਗੇ ਕਰਮਚਾਰੀਆਂ, ਸੁਰੱਖਿਆ ਅਮਲੇ ਅਤੇ ਉਮੀਦਵਾਰਾਂ ਦੇ ਚੋਣ ਏਜੰਟ ਜੋ ਕਿ ਗਿਣਤੀ ਵੇਲੇ ਹਾਜ਼ਰ ਹੋਣਗੇ ਲਈ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੱਖੇ, ਕੂਲਰ, ਛਾਂ ਅਤੇ ਪੀਣ ਵਾਲੇ ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਜਿਲਾ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜਿਲੇ ਵਿੱਚ ਵੋਟਾਂ ਇਕ ਜੂਨ ਨੂੰ ਪੈਣੀਆਂ ਹਨ ਅਤੇ ਗਿਣਤੀ 4 ਜੂਨ ਨੂੰ ਹੋਣੀ ਹੈ, ਨੂੰ ਧਿਆਨ ਵਿੱਚ ਰੱਖਦੇ ਹੋਏ ਐਡਵਾਂਸ ਵਿੱਚ ਸਾਰੇ ਪ੍ਰਬੰਧ ਕਰ ਲਏ ਜਾਣ, ਕਿਉਂਕਿ ਵੋਟਾਂ ਉਪਰੰਤ ਕੇਵਲ ਦੋ ਦਿਨ ਸਾਨੂੰ ਮਿਲਣੇ ਹਨ ਜਿਸ ਵਿੱਚ ਸਾਰੇ ਪ੍ਰਬੰਧ ਪੂਰੇ ਕਰਨੇ ਔਖੇ ਹੋਣਗੇ, ਸੋ ਜ਼ਿਆਦਾਤਰ ਤਿਆਰੀ ਵੋਟਾਂ ਤੋਂ ਪਹਿਲਾਂ ਕਰਨ ਨੂੰ ਤਰਜੀਹ ਦਿੱਤੀ ਜਾਵੇ।
ਕੈਪ਼ਸ਼ਨ

ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਮਜੀਠਾ ਹਲਕੇ ਦੇ ਗਿਣਤੀ ਕੇਂਦਰ ਦਾ ਜਾਇਜ਼ਾ ਲੈਣ ਮੌਕੇ ਸਬੰਧਤ ਅਧਿਕਾਰੀਆਂ ਨਾਲ।