




Total views : 161406






Total views : 161406ਜੰਡਿਆਲਾ ਗੁਰੂ, 25 ਅਪ੍ਰੈਲ-(ਸਿਕੰਦਰ ਮਾਨ, ਦਿਆਲ ਅਰੋੜਾ)- ਜੰਡਿਆਲਾ ਗੁਰੂ ਸੇਵਾ ਕੇਂਦਰ ਦੇ ਨਜ਼ਦੀਕ ਮਾਰਕੀਟ ਵਿੱਚ ਇਕ ਫਾਸਟ ਫੂਡ ਦੀ ਰੇਹੜੀ ਉਪਰ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਬਹੁਤ ਵੱਡਾ ਹਾਦਸਾ ਹੋਣ ਤੋਂ ਇੱਕ ਨੌਜਵਾਨ ਦੀ ਸਿਆਣਪ ਅਤੇ ਦਲੇਰੀ ਕਰਨ ਟਲ ਗਿਆ।
ਇਸ ਸੰਬੰਧੀ ਆਸ ਪਾਸ ਦੇ ਦੁਕਾਨਦਾਰਾਂ ਤੋਂ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਰੇਹੜੀ ਉਪਰ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗੀ ਵੇਖ਼ ਕੇ ਪੂਰੀ ਮਾਰਕੀਟ ਵਿੱਚ ਭਗਦੜ ਮਚ ਗਈ ਤਾਂ ਓਸੇ ਦੌਰਾਨ ‘ਸ਼ਰਮਾ ਸਪੇਅਰ ਪਾਰਟਸ’ ਦੀ ਦੁਕਾਨ ਉਪਰ ਮਕੈਨਿਕ ਦਾ ਕੰਮ ਕਰਨ ਵਾਲੇ ਗੋਵਿੰਦਾ ਨਾਮਕ ਨੌਜਵਾਨ ਨੇ ਬੜੀ ਸੂਝਬੂਝ ਅਤੇ ਦਲੇਰੀ ਨਾਲ ਗੈਸ ਸਿਲੰਡਰ ਨੂੰ ਬੰਦ ਕਰਕੇ ਬਹੁਤ ਵੱਡਾ ਹਾਦਸਾ ਹੋਣੋਂ ਬਚਾ ਲਿਆ। ਜਾਣਕਾਰੀ ਮੁਤਾਬਕ ਉਸ ਮਾਰਕਿਟ ਵਿੱਚ ਰੋਜ਼ਾਨਾ ਅਨੇਕਾਂ ਵਾਹਨ ਖੜ੍ਹੇ ਰਹਿੰਦੇ ਹਨ।
ਉਸ ਨੌਜਵਾਨ ਦੀ ਇਸ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪ੍ਰੈੱਸ ਵੈਲਫ਼ੇਅਰ ਕਲੱਬ ਜੰਡਿਆਲਾ ਗੁਰੂ ਨੇ ਗੋਵਿੰਦਾ ਨਾਮਕ ਨੌਜਵਾਨ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜ਼ਾਈ ਕਰਦੇ ਹੋਏ ਨੌਜਾਵਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰ. ਪਰਮਿੰਦਰ ਸਿੰਘ ਜੋਸਨ, ਜਸਪਾਲ ਸ਼ਰਮਾ, ਰਾਮ ਪ੍ਰਸ਼ਾਦ ਸ਼ਰਮਾ, ਅਸ਼ਵਨੀ ਸ਼ਰਮਾ, ਦਿਆਲ ਅਰੋੜਾ, ਸੁਰਿੰਦਰਪਾਲ ਸਿੰਘ ਆਦਿ ਮੈਂਬਰ ਮੌਜੂਦ ਸਨ।







