Total views : 131888
ਕਿਹਾ, ਪਸ਼ੂਆਂ ਦੀ ਟੈਗਿੰਗ ਕਰਕੇ ਹੀ ਗਊਸ਼ਾਲਾਵਾਂ ਵਿੱਚ ਰੱਖਣ ਸਬੰਧਿਤ ਅਧਿਕਾਰੀ
ਫਾਜਿ਼ਲਕਾ 4 ਜਨਵਰੀ — ਬਜ਼ਾਰਾਂ ਵਿੱਚ ਘੁੰਮਦੇ ਆਵਾਰਾ/ਬੇਸਹਾਰਾ ਪਸ਼ੂਆਂ ਨੂੰ ਜ਼ਿਲ੍ਹੇ ਦੀਆਂ ਸਰਕਾਰੀ ਗਊਸ਼ਾਲਾਵਾਂ ਵਿੱਚ ਲਿਆਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤੇ ਗਊਸ਼ਾਲਾ ਵਿੱਚ ਪਸ਼ੂਆਂ ਦੀ ਟੈਗਿੰਗ ਕਰਕੇ ਹੀ ਅੰਦਰ ਰੱਖੇ ਜਾਣ। ਇਹ ਪ੍ਰਗਟਾਵਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ ਨੇ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਅਤੇ ਵੈਟਰਨਰੀ ਅਫਸਰਾਂ ਨਾਲ ਰੱਖੀ ਇੱਕ ਵਿਸ਼ੇਸ਼ ਬੈਠਕ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬੰਧਿਤ ਵਿਭਾਗੀ ਅਧਿਕਾਰੀ ਰੋਜ਼ਾਨਾ (ਡੇਅ ਬਾਏ ਡੇ) 9 ਵਜੇ ਤੋਂ 5 ਵਜੇ ਤੱਕ ਆਵਾਰਾ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਫੜ੍ਹ ਕੇ ਸਰਕਾਰੀ ਗਊਸ਼ਾਲਾਵਾਂ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਜਦੋਂ ਵੀ ਗਊਸ਼ਾਲਾ ਵਿੱਚ ਪਸ਼ੂ ਆਉਣ ਉਸ ਸਮੇਂ ਵੈਟਰਨਰੀ ਡਾਕਟਰ, ਗਊਸ਼ਾਲਾ ਕਮੇਟੀ ਦਾ ਅਧਿਕਾਰੀ ਸਮੇਤ 5 ਕਰਮਚਾਰੀਆਂ ਦੀ ਨਿਗਰਾਨੀ ਹੇਠ ਪ ਇਨ੍ਹਾਂ ਬੇਸਹਾਰਾ ਪਸੂਆਂ ਦੀ ਟੈਗਿੰਗ ਕਰਕੇ ਹੀ ਗਊਸ਼ਾਲਾ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਗਊਸ਼ਾਲਾ ਵਿੱਚ ਰੱਖੀਆਂ ਗਊਆਂ ਦੀ ਟੈਗਿੰਗ (ਗਿਣਤੀ) ਕਰਨ ਤੇ ਇਸ ਦੀ ਸਾਰੀ ਰਿਪੋਰਟ ਰੱਖਣ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਵਿੱਚ ਜੋ ਵੀ ਦੁਧਾਰੂ ਪਸ਼ੂ ਹਨ ਉਨ੍ਹਾਂ ਨੂੰ ਲੋੜ ਅਨੁਸਾਰ ਫੀਡ ਦਿੱਤੀ ਜਾਵੇ ਤਾਂ ਜੋ ਉਹ ਇਸ ਠੰਡ ਦੇ ਸੀਜ਼ਨ ਵਿੱਚ ਤੰਦਰੁਸਤ ਰਹਿਣ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਲਿਆਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਜਿਹਾ ਕਰਨ ਨਾਲ ਜਿੱਥੇ ਆਵਾਰਾ ਪਸ਼ੂਆਂ ਤੋਂ ਜ਼ਿਲ੍ਹਾ ਵਾਸੀਆਂ ਨੂੰ ਹਾਦਸਿਆਂ ਤੋਂ ਨਿਜ਼ਾਤ ਮਿਲੇਗੀ ਉੱਥੇ ਹੀ ਇਨ੍ਹਾਂ ਬੇਸਹਾਰਾ ਪਸ਼ੂਆਂ ਇਸ ਠੰਡ ਦੇ ਮੌਸਮ ਵਿੱਚ ਰਹਿਣ ਲਈ ਥਾਂ ਮਿਲ ਜਾਵੇਗੀ। ਉਨ੍ਹਾਂ ਨਰੇਗਾ ਦੇ ਅਧਿਕਾਰੀਆਂ ਨੂੰ ਹਿਕਾ ਕਿ ਸੈੱਡ ਤੇ ਲਾਈਟਾਂ ਆਦਿ ਦੇ ਪ੍ਰਬੰਧ ਪੂਰੇ ਕੀਤੇ ਜਾਣ। ਉਨ੍ਹਾਂ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਸ਼ੂਆਂ ਨੂੰ ਸੜਕਾਂ ਤੇ ਨਾ ਛੱਡਣ ਕਿਉਂਕਿ ਅਜਿਹਾ ਕਰਨ ਨਾਲ ਇਹ ਸੜਕਾਂ ਤੇ ਘੁੰਮਦੇ ਪਸ਼ੂ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ।