Total views : 131859
ਬੀਤੇ ਦਿਨੀਂ ਸ਼ੰਭੂ ਮੋਰਚੇ ਤੋਂ ਪਰਤਦੇ ਸਮੇਂ ਵਾਪਰਿਆ ਸੀ ਹਾਦਸਾ-
ਅੰਮ੍ਰਿਤਸਰ, 26 ਮਈ- ( ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਵਰਿਆਮਨੰਗਲ, ਪਰਮਜੀਤ ਸਿੰਘ ਭੱਲਾ ਵੱਲੋਂ ਸ਼ੰਭੂ ਬਾਰਡਰ ਤੋਂ ਵਿਸ਼ੇਸ਼ ਤੌਰ ਤੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਪਹੁੰਚ ਕੇ ਜੇਰੇ ਇਲਾਜ ਜਖਮੀ ਕਿਸਾਨਾਂ ਦਾ ਹਾਲ ਚਾਲ ਪੁੱਛਿਆ। ਜ਼ਿਕਰਯੋਗ ਹੈ ਕਿ ਮੋਰਚੇ ਦੇ 100ਵੇਂ ਦਿਨ ਸ਼ੰਭੂ ਬਾਰਡਰ ਵਿਖੇ ਭਾਰੀ ਇਕੱਠ ਕੀਤਾ ਗਿਆ ਸੀ, 22 ਮਈ ਨੂੰ ਜਦੋਂ ਰੈਲੀ ਤੋਂ ਬਾਅਦ ਤਲਵੰਡੀ ਦੋਸੰਧਾ ਸਿੰਘ ਦੀ ਬੱਸ ਕਿਸਾਨ ਆਗੂਆਂ ਨੂੰ ਲੈਕੇ ਵਾਪਸ ਆ ਰਹੀ ਸੀ ਤਾਂ ਰਈਏ ਕੋਲ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ।ਜਿਸ ਨਾਲ ਤਲਵੰਡੀ ਦੋਸੰਧਾ ਸਿੰਘ ਦੇ 32 ਆਗੂ ਜਖਮੀ ਹੋ ਗਏ, ਜਿਨ੍ਹਾਂ ਵਿੱਚ ਗੰਭੀਰ ਜਖਮੀ ਵੀ ਹਨ।
ਦੁੱਖ ਦੀ ਗੱਲ ਹੈ ਕਿ ਇਸ ਦੁਰਘਟਨਾ ਵਿੱਚ ਬਲਵਿੰਦਰ ਸਿੰਘ ਅਤੇ ਰਣਜੋਧ ਸਿੰਘ ਦੀ ਇੱਕ ਇੱਕ ਬਾਂਹ ਕੱਟਣੀ ਪਈ ਅਤੇ ਅਜੇ ਵੀ 8 ਆਗੂ ਗੰਭੀਰ ਜਖਮੀ ਹਨ। ਕਿਸਾਨ ਆਗੂਆਂ ਨੇ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੰਭੀਰ ਜਖਮੀਆਂ ਨੂੰ ਤਿੰਨ ਤਿੰਨ ਲੱਖ ਰੁਪਏ ਅਤੇ ਨਾਰਮਲ ਜਖਮੀਆਂ ਨੂੰ ਇੱਕ ਇੱਕ ਲੱਖ ਰੁਪਏ ਦਿੱਤੇ ਜਾਣ ਅਤੇ ਆਪਣੇ ਅੰਗ ਗਵਾ ਚੁੱਕੇ ਕਿਸਾਨ ਆਗੂਆਂ ਨੂੰ ਦਾ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ।