Total views : 131858
ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਪਾਇਆ ਅੱਗ ਤੇ ਕਾਬੂ-
ਜੰਡਿਆਲਾ ਗੁਰੂ, 29 ਮਈ- (ਸਿਕੰਦਰ ਮਾਨ)- ਜੰਡਿਆਲਾ ਗੁਰੂ ਦੇ ਠਠਿਆਰਾਂ ਬਾਜ਼ਾਰ ਵਿੱਚ ਦੇਰ ਸ਼ਾਮ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਜ਼ਾਰ ਠਠਿਆਰਾਂ ਵਿੱਚ ਇੱਕ ਬੰਦ ਪਈ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਕੋਈ ਨੁਕਸਾਨ ਹੁੰਦਾ, ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਣ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ। ਆਸ ਪਾਸ ਦੇ ਲੋਕਾਂ ਵਿੱਚ ਇਸ ਦੁਰਘਟਨਾ ਕਾਰਨ ਕਾਫ਼ੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਵਰਨਣਯੋਗ ਹੈ ਕਿ ਪਿਛਲੇ ਸਾਲ ਵੀ ਇਸ ਬਾਜ਼ਾਰ ਵਿੱਚ ਇੱਕ ਬਰਤਨ ਵਾਲੀ ਦੁਕਾਨ ਚ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ। ਲੋਕਾਂ ਨੇ ਬੰਦ ਪਈ ਇਸ ਇਮਾਰਤ ਵਿੱਚੋਂ ਮਲਬਾ ਚੁੱਕਣ ਦੀ ਮੰਗ ਕੀਤੀ ਤਾਂ ਜੋ ਅੱਗੋਂ ਤੋ ਅਜਿਹੀ ਕੋਈ ਦੁਰਘਟਨਾ ਨਾ ਵਾਪਰ ਸਕੇ।