Total views : 131896
ਅੰਮ੍ਰਿਤਸਰ, 31 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਵਿਧਾਨ ਸਭਾ 05 ਹਲਕੇ, ਨੌਰਥ, ਵੈਸਟ, ਸੈਂਟਰਲ, ਈਸਟ ਅਤੇ ਸਾਊਥ ਹਨ। ਜਿੱਥੇ 322 ਪੋਲਿੰਗ ਲੋਕੇਸ਼ਨਾ ਤੇ 889 ਪੋਲਿੰਗ ਸਟੇਸ਼ਨ ਹਨ। ਇਨ੍ਹਾਂ ਪਰ 1740 ਲੋਕਲ ਪੁਲਿਸ ਦੇ ਜਵਾਨ ਅਤੇ 892 ਪੈਰਾਮਿਲਟਰੀ ਫੋਰਸ ਦੇ ਜਵਾਨ, ਕੁੱਲ 2632 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। EVM ਮਸ਼ੀਨਾ ਦੀ ਸੁਰੱਖਿਆ ਲਈ 81 ਰੂਟ ਜ਼ੋਨ ਤੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦੀਆ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ। ਇਸਤੋਂ ਇਲਾਵਾ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਲਈ 26 ਆਰਟੀਗਾ ਗੱਡੀਆਂ ਅਤੇ 25 ਪੀ.ਸੀ.ਆਰ ਮੋਟਰਸਾਈਕਲ ਤੇ ਫੋਰਸ ਲਗਾਈ ਗਈ ਹੈ। ਟਰੈਫਿਕ ਪੁਲਿਸ ਦੇ ਜਵਾਨ ਟਰੈਫਿਕ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਚੋਣ ਡਿਊਟੀ ਤੋਂ ਇਲਾਇਦਾ ਤਾਇਨਾਤ ਕੀਤਾ ਗਿਆ ਹੈ। ਕਿਸੇ ਤਰ੍ਹਾਂ ਦੀ ਵੀ ਸੰਭਾਵੀ ਘਟਨਾ ਨੂੰ ਰੋਕਣ ਲਈ 10 Striking Reserves ਅਤੇ 15 Intra District ਨਾਕੇ ਲਗਾਏ ਹਨ। ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ 12 ਕੰਪਨੀਆਂ CAPF/SAP ਦੇ ਜਵਾਨਾਂ ਵੱਲੋਂ ਫਲੈਗ ਮਾਰਚ ਅਤੇ ਏਰੀਆ ਡੋਮੀਨਸ਼ਨ ਕੀਤੇ ਜਾ ਰਹੇ ਹਨ। ਚੋਣਾਂ ਵਾਲੇ ਦਿਨ ਇਸ ਫੋਰਸ ਨੂੰ ਪੋਲਿੰਗ ਲੋਕੇਸ਼ਨਾ ਤੇ QRT ( Quick response team) ਵਜ਼ੋ ਤਾਇਨਾਤ ਕੀਤਾ ਗਿਆ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਸ਼ਾਂਤਮਈ, ਨਿਰਪੱਖ ਅਤੇ ਆਜ਼ਾਦ ਚੋਣਾਂ ਕਰਵਾਉਣ ਲਈ ਵਚਨਬੱਧ ਹੈ।