Flash News

ਬਟਾਲਾ ਪੁਲਿਸ ਦੇ ਟਰੈਫਿਕ ਸਟਾਫ਼ ਨੇ ਟਰੈਫਿਕ ਨਿਯਮਾਂ ਸਬੰਧੀ ਵਿੱਦਿਅਕ ਸੈਮੀਨਾਰ ਲਗਾਇਆ

ਖ਼ਬਰ ਸ਼ੇਅਰ ਕਰੋ
039382
Total views : 137783

ਬਟਾਲਾ, 14 ਜੂਨ – ਬਟਾਲਾ ਪੁਲਿਸ ਦੇ ਟਰੈਫਿਕ ਸਟਾਫ਼ ਨੇ ਆਲ ਇੰਡੀਆ ਵੂਮੈਨ ਕਾਨਫ਼ਰੰਸ ਬਟਾਲਾ ਦੇ ਸਟਾਫ਼ ਨਾਲ ਮਿਲ ਕੇ ਪਿੰਡ ਜੈਤੋ ਸਰਜਾ ਵਿਖੇ ਔਰਤਾਂ ਲਈ ਟਰੈਫਿਕ ਨਿਯਮਾਂ ਸਬੰਧੀ ਵਿੱਦਿਅਕ ਸੈਮੀਨਾਰ ਲਗਾਇਆ ਗਿਆ।

ਇਸ ਮੌਕੇ ਟਰੈਫਿਕ ਸਟਾਫ ਨੇ ਸੜਕੀ ਨਿਯਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਜੇ ਅਸੀਂ ਸਹੀ ਢੰਗ ਨਾਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਅਸੀਂ ਸੜਕੀ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ। ਉਨਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਲਾਜਮੀ ਹੈ।

ਉਨ੍ਹਾਂ ਕਿਹਾ ਕਿ ਛੋਟੀ ਜਿਹੀ ਅਣਗਹਿਲੀ ਕਰਕੇ ਕਈ ਵਾਰ ਵੱਡੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ, ਇਸ ਕਰਕੇ ਸੜਕ ਤੇ ਚਲਦੇ ਸਮੇਂ ਵਹੀਕਲ ਦੀ ਸਪੀਡ ਨਿਰਧਾਰਤ ਰੱਖਣੀ ਚਾਹੀਦੀ ਹੈ ਤੇ ਸਿਗਨਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਜਾਗਰੂਕ ਕਰਦਿਆਂ ਕਿਹਾ ਕਿ 18 ਸਾਲ ਤੋਂ ਘੱਟ ਬਚਿਆਂ ਨੂੰ ਵਹੀਕਲ ਨਾ ਚਲਾਉਣ ਦਿੱਤਾ ਜਾਵੇ।

———————–