19 ਜੁਲਾਈ ਨੂੰ ਮੁੰਬਈ ‘ਚ ਹੋਵੇਗਾ “ਪੁਕਾਰਤਾ ਚਲਾ ਹੂੰ ਮੈਂ” ਸੰਗੀਤਮਈ ਸ਼ਾਮ ਦਾ ਆਯੋਜਨ-

ਖ਼ਬਰ ਸ਼ੇਅਰ ਕਰੋ
035609
Total views : 131856

ਸੰਗੀਤਮਈ ਸ਼ਾਮ ਮਰਹੂਮ ਗਾਇਕ ਮੁਹੰਮਦ ਰਫ਼ੀ ਸਾਹਿਬ ਨੂੰ ਹੋਵੇਗੀ ਸਮਰਪਿਤ : ਕਰੈਟਿਵ ਨਿਰਦੇਸ਼ਕ ਸਲੀਮ ਸ਼ੇਖ

ਅੰਮ੍ਰਿਤਸਰ, 14 ਜੂਨ- (ਡਾ. ਮਨਜੀਤ ਸਿੰਘ,  ਸਵਿੰਦਰ ਸਿੰਘ) -19 ਜੁਲਾਈ ਨੂੰ ਮੁੰਬਈ ਦੀ ਮਾਇਆ ਨਗਰੀ ‘ਚ ਇੱਕ ਪ੍ਰੋਗਰਾਮ ਮਰਹੂਮ ਮੁਹੰਮਦ ਰਫੀ ਦੀ ਬਰਸੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਇਸ ਸੰਗੀਤਮਈ ਸ਼ਾਮ ‘ਚ ਮੁਹੰਮਦ ਰਫ਼ੀ ਦੇ ਬੇਟੇ ਸ਼ਾਹਿਦ ਰਫ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਪ੍ਰੋਗਰਾਮ ਦੇ ਪ੍ਰਬੰਧਕ ਸਲੀਮ ਸ਼ੇਖ ਨੇ ਦੱਸਿਆ ਕਿ ਮਰਹੂਮ ਮੁਹੰਮਦ ਰਫੀ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਰਹਿਣ ਵਾਲੇ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਪਲੇਬੈਕ ਗਾਇਕ ਵਜੋਂ ਗੀਤ ਗਾ ਕੇ ਇੱਕ ਵੱਖਰੇ ਅੰਦਾਜ਼ ਵਿੱਚ ਨਾਂਅ ਰੋਸ਼ਨ ਕੀਤਾ। ਉਨਾਂ ਦੱਸਿਆ ਕਿ 19 ਜੁਲਾਈ ਨੂੰ ਮੁੰਬਈ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਾਂ ਜੋ ਮਰਹੂਮ ਮੁਹੰਮਦ ਰਫੀ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਪ੍ਰਸਿੱਧ ਗਾਇਕ ਪਵਨਦੀਪ ਸਹੋਤਾ, ਸਨਾ ਅਜ਼ੀਜ਼, ਮੁਕੇਸ਼ ਪੰਚੋਲੀ, ਸੁਸ਼ਮਿਤਾ ਚੰਦਾ ਤੋਂ ਇਲਾਵਾ ਹੋਰ ਵੀ ਅਨੇਕਾਂ ਗਾਇਕ ਮਰਹੂਮ ਮੁਹੰਮਦ ਰਫ਼ੀ ਨੂੰ ਉਨ੍ਹਾਂ ਦੇ ਗੀਤ ਗਾ ਕੇ ਸ਼ਰਧਾਂਜਲੀ ਭੇਟ ਕਰਨਗੇ।

ਮਰਹੂਮ ਮੁਹੰਮਦ ਰਫੀ ਦੀ ਤਾਰੀਫ ‘ਚ ਬੋਲਦਿਆਂ ਕ੍ਰੇਟਿਵ ਨਿਰਦੇਸ਼ਕ ਸਲੀਮ ਸ਼ੇਖ ਨੇ ਕਿਹਾ ਕਿ ਰਫੀ ਸਾਹਬ, ਮਹਾਨ ਗੁਲਕਾਰ ਸਨ ਭਾਵੇਂ ਮੁਹੰਮਦ ਰਫੀ ਅੱਜ ਸਾਡੇ ਵਿੱਚ ਨਹੀਂ ਹਨ ਪ੍ਰੰਤੂ ਫਿਰ ਵੀ ਫਿਲਮੀ ਦੁਨੀਆ ‘ਚ ਜਦੋਂ ਵੀ ਗੀਤਾਂ ਅਤੇ ਗੁਲੂਕਾਰ ਦੀ ਗੱਲ ਆਉਂਦੀ ਹੈ ਤਾਂ ਮੁਹੰਮਦ ਰਫੀ ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ। ਦੁਨੀਆਂ ਉਨ੍ਹਾਂ ਨੂੰ ਆਵਾਜ਼ ਦੇ ਜਾਦੂਗਰ ਅਤੇ ‘ਸ਼ਹਿਨਸ਼ਾਹ-ਏ-ਤਰੰਨੁਮ’ ਵਜੋਂ ਯਾਦ ਕਰਦੀ ਹੈ। ਉਹ ਹਿੰਦੀ ਸਿਨੇਮਾ ਦੇ ਸਰਵੋਤਮ ਪਲੇਬੈਕ ਗਾਇਕਾਂ ਵਿੱਚੋਂ ਇੱਕ ਸਨ ਅਤੇ ਉਨਾਂ ਆਪਣੀ ਆਵਾਜ਼ ਦੀ ਮਿਠਾਸ ਅਤੇ ਆਪਣੇ ਦੌਰ ਦੇ ਗਾਇਕਾਂ ਵਿਚ ਇਕ ਵੱਖਰੀ ਪਛਾਣ ਬਣਾਈ। ਉਨਾਂ ਕਿਹਾ ਕਿ ਹਰ ਗਾਇਕ ਅਤੇ ਆਮ ਸੁਣਨ ਵਾਲਾ ਮੁਹੰਮਦ ਰਫੀ ਦੀ ਆਵਾਜ਼ ਦਾ ਪ੍ਰਸ਼ੰਸਕ ਹੈ ਅਤੇ ਉਸ ਦੀ ਪ੍ਰਤਿਭਾ ‘ਤੇ ਵਿਸ਼ਵਾਸ ਕਰਦਾ ਹੈ। ਹਿੰਦੀ ਗੁਲੂਕਾਰਾਂ ਦੀ ਇੱਕ ਲੰਮੀ ਸੂਚੀ ਹੈ ਜੋ ਰਫ਼ੀ ਸਾਹਬ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਨ੍ਹਾਂ ਵਿੱਚ ਸੋਨੂੰ ਨਿਗਮ, ਮੁਹੰਮਦ ਅਜ਼ੀਜ਼, ਉਦਿਤ ਨਰਾਇਣ ਦੇ ਨਾਂਅ ਜ਼ਿਕਰਯੋਗ ਹਨ।