Total views : 131896
ਜੰਡਿਆਲਾ ਗੁਰੂ, 16 ਜੂਨ- (ਸਿਕੰਦਰ ਮਾਨ)- ਜੰਡਿਆਲਾ ਗੁਰੂ ਤੋ ਪੱਤਰਕਾਰ ਸੰਦੀਪ ਜੈਨ (42 ਸਾਲ), ਜੋ ਕਿ ਸੰਖੇਪ ਬਿਮਾਰੀ ਤੋਂ ਬਾਅਦ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪ੍ਰੀਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦਾ ਅੰਤਿਮ ਸੰਸਕਾਰ ਅੱਜ ਸ਼ਮਸ਼ਾਨ ਘਾਟ ਜੰਡਿਆਲਾ ਗੁਰੂ ਵਿਖੇ ਕਰ ਦਿੱਤਾ ਗਿਆ।
ਮਰਹੂਮ ਸੰਦੀਪ ਜੈਨ ਦੇ ਅੰਤਿਮ ਸੰਸਕਾਰ ਮੌਕੇ ਉਨਾਂ ਦੇ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਤੋ ਇਲਾਵਾ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਤੋ ਇਲਾਵਾ ਪੱਤਰਕਾਰ ਭਾਈਚਾਰਾ ਵੀ ਸ਼ਾਮਲ ਹੋਇਆ। ਜਿੰਨਾਂ ਮਰਹੂਮ ਸੰਦੀਪ ਜੈਨ ਦੇ ਬੇਟੇ ਨਮਨ ਜੈਨ ਤੇ ਪਰਿਵਾਰਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ।