ਜੰਡਿਆਲਾ ਗੁਰੂ ਵਾਸੀ ਸ਼ਹਿਰ ਨੂੰ ਸਵੱਛ ਤੇ ਕੂੜਾ ਮੁਕਤ ਬਣਾਉਣ ਲਈ ਨਗਰ ਕੌਂਸਲ ਦਾ ਸਾਥ ਦੇਣ-

ਖ਼ਬਰ ਸ਼ੇਅਰ ਕਰੋ
035631
Total views : 131886

ਜੰਡਿਆਲਾ ਗੁਰੂ, 23 ਜੂਨ-(ਸਿਕੰਦਰ ਮਾਨ)- ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਅਤੇ ਪੀ.ਐਮ ਆਈ.ਡੀ.ਸੀ ਦੇ ਦਿਸ਼ਾ ਨਿਰਦੇਸ਼ ਤਹਿਤ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਸ਼ਹਿਰ ਚੋਂ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਦੇ ਨਾਲ-ਨਾਲ ਕੂੜੇ ਦੀ ਪ੍ਰੋਸੈਸਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਦੀ ਜਾ ਰਹੀ ਹੈ ਅਤੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਗੱਲ ਦਾ ਪ੍ਰਗਟਾਵਾ ਸ੍ਰ. ਜਗਤਾਰ ਸਿੰਘ ਕਾਰਜਸਾਧਕ ਅਫਸਰ ਨਗਰ ਕੌਂਸਲ ਜੰਡਿਆਲਾ ਗੁਰੂ ਅਤੇ ਸੈਂਨੇਟਰੀ ਇੰਸਪੈਕਟਰ ਸ੍ਰੀ ਸੰਕਲਪ ਵੱਲੋਂ ‘ਨਸੀਹਤ ਟੂਡੇ’ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨਾਂ ਨਗਰ ਕੌਂਸਲ ਵੱਲੋਂ ਸਾਰੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ ਨੀਲੇ ਅਤੇ ਹਰੇ ਡਸਟਬੀਨ ਵਿੱਚ ਸੁੱਕਾ ਅਤੇ ਗਿੱਲਾ ਕੂੜਾ ਅਲੱਗ ਅਲੱਗ ਕਰਕੇ ਰੱਖਣ ਅਤੇ ਵੇਸਟ ਕਲੈਕਟਰ ਨੂੰ ਦੇਣ। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਕੂੜੇ ਦੀ ਕਲੈਕਸ਼ਨ ਦੇ ਲਈ ਹੱਥ ਰੇਹੜੇ ਸਵੱਛਤਾ ਕਲੱਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ ਅਤੇ ਨਗਰ ਕੌਂਸਲ ਵੱਲੋਂ ਟਾਟਾ ਏਸ ਵੀ ਲਗਾਏ ਗਏ ਹਨ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਹਿਰ ਸਵੱਛ ਬਣਾਉਣ ਅਤੇ ਕੂੜਾ ਮੁਕਤ ਬਣਾਉਣ ਦੇ ਲਈ ਨਗਰ ਕੌਂਸਲ ਦਾ ਵੱਧ ਤੋ ਵੱਧ ਸਾਥ ਦੇਣਾ ਚਾਹੀਦਾ ਹੈ।