ਪੱਤਰਕਾਰ ਤੇ ਕਵੀ ਸਵਿੰਦਰ ਸਿੰਘ ( ਸ਼ਿੰਦਾ) ਲਾਹੌਰੀਆ ਸਨਮਾਨਿਤ –

ਖ਼ਬਰ ਸ਼ੇਅਰ ਕਰੋ
039632
Total views : 138238

ਜੰਡਿਆਲਾ ਗੁਰੂ 23 ਜੂਨ-(ਸਿਕੰਦਰ ਮਾਨ)-“ਪੀਂਘਾਂ ਸੋਚ ਦੀਆਂ ਸਾਹਿਤ ਮੰਚ” ਵੱਲੋਂ ਭਾਈ ਵੀਰ ਸਿੰਘ ਨਿਵਾਸ ਅਸਥਾਨ, ਅੰਮ੍ਰਿਤਸਰ ਵਿਖੇ ” 20 ਲੇਖਕਾਂ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਸਹਿਤ ਜਗਤ ਨਾਲ ਸਬੰਧਿਤ ਸ਼ਖ਼ਸੀਅਤਾਂ ਦੇ ਨਾਲ ਜੰਡਿਆਲਾ ਗੁਰੂ ਦੇ ਸਮਾਜਸੇਵੀ, ਪੱਤਰਕਾਰ ਤੇ ਕਵੀ ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸਵਿੰਦਰ ਸਿੰਘ ਲਾਹੌਰੀਆ ਨੇ ਕਿਹਾ ਕਿ ਮੈਨੂੰ ਜੋ ਇਹ ਸਨਮਾਨ ਮਿਲਿਆ ਹੈ ਇਹ ਸਨਮਾਨ ਮੇਰੇ ਸਾਰੇ ਜੰਡਿਆਲਾ ਗੁਰੂ ਦੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਹੈ, ਇਹ ਸਨਮਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦਾ ਸਨਮਾਨ ਹੈ ਅਤੇ ਇਹ ਸਨਮਾਨ ਲਾਹੌਰੀਏ ਦੀ ਕਲਮ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਹੈ। ਇਸ ਸਨਮਾਨ ਤੋਂ ਬਾਅਦ ਮੇਰੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ ਕਿ ਮੈਂ ਸਮਾਜ ਨੂੰ ਸੇਧ ਦੇਣ ਲਈ ਕੁੱਝ ਹੋਰ ਵੀ ਚੰਗਾ ਲਿਖਾਂ। ਲਾਹੌਰੀਆ ਨੇ ਪੀਘਾਂ ਸੋਚ ਦੀਆਂ ਸਾਹਿਤ ਮੰਚ ਦੇ ਸੰਸਥਾਪਕ ਮੈਡਮ ਰਸ਼ਪਿੰਦਰ ਕੌਰ ਗਿੱਲ, ਪ੍ਰਧਾਨ ਡਾ: ਨਵਤੇਜ ਸਿੰਘ ਬੇਦੀ ਸਮੇਤ ਸਮੁੱਚੀ ਟੀਮ ਵੱਲੋਂ 20 ਲੇਖਕਾਂ ਨੂੰ ਇਹ ਮਾਣ-ਸਨਮਾਨ ਦੇਣ ਲਈ ਹਾਰਦਿਕ ਧੰਨਵਾਦ ਕੀਤਾ ਅਤੇ ਲੇਖਕਾਂ ਦਾ ਹੌਸਲਾ ਵਧਾਉਣ ਲਈ ਇਸ ਮਹਾਨ ਉਪਰਾਲੇ ਤੇ ਵਧਾਈ ਦਿੱਤੀ ।

ਫੋਟੋ ਕੈਪਸ਼ਨ : ਲਾਹੌਰੀਆ ਨੂੰ ਸਨਮਾਨਿਤ ਕਰਦੇ ਹੋਏ ਮੰਚ ਸੰਸਥਾਪਕ ਮੈਡਮ ਰਸ਼ਪਿੰਦਰ ਕੌਰ ਗਿੱਲ, ਪ੍ਰਧਾਨ ਡਾ: ਨਵਤੇਜ ਸਿੰਘ ਬੇਦੀ ਤੇ ਹੋਰ।