Flash News
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਬੰਦ ਰਹਿਣਗੇ-

ਰਾਜਵਿੰਦਰ ਸਿੰਘ ਕੱਲਾ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਸੁਪਰਡੈਂਟ ਨਿਯੁਕਤ-

ਖ਼ਬਰ ਸ਼ੇਅਰ ਕਰੋ
046250
Total views : 154252

ਜੰਡਿਆਲਾ ਗੁਰੂ, 16 ਮਾਰਚ-( ਸ਼ਿੰਦਾ ਲਾਹੌਰੀਆ)-ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ ਵਿਜੈ ਸਤਬੀਰ ਸਿੰਘ ਸਾਬਕਾ ਆਈ ਏ ਐਸ ਜੀ ਦੇ ਹੁਕਮਾਂ ਅਨੁਸਾਰ ਸ੍ਰ.  ਰਾਜਵਿੰਦਰ ਸਿੰਘ ਕੱਲਾ ਨੂੰ ਗੁਰਦਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ। ਸ੍ਰ ਰਾਜਵਿੰਦਰ ਸਿੰਘ ਕੱਲਾ, ਜੌ ਕਿ ਲੰਬੇ ਸਮੇਂ ਤੋਂ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਹੇਠ ਵੱਖ ਵੱਖ ਸੇਵਾਵਾ ਨਿਭਾ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਡਿਪਟੀ ਸੁਪਰਡੈਂਟ ਵਜੋਂ ਕਾਰਜਸ਼ੀਲ ਹਨ ਉਹਨਾਂ ਨੂੰ ਸੰਨ 2004 ਤੋ 2009 ਤੱਕ ਦੇਸ਼ ਦੀ ਸੱਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਹਾਊਸ ਵਿੱਚ ਪ੍ਰਾਈਵੇਟ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਦਾ ਤਜ਼ਰਬਾ ਹਾਸਲ ਹੈ। ਸ੍ਰ. ਰਾਜਵਿੰਦਰ ਸਿੰਘ ਕੱਲਾ ਨੂੰ ਲੰਬੇ ਸਮੇਂ ਤੱਕ ਮੀਡੀਆ ਨਾਲ ਜੁੜੇ ਰਹਿਣ ਅਤੇ ਗੁਰਦਆਰਾ ਬੋਰਡ ਦੇ ਤ੍ਰੈਭਾਸ਼ੀ ਮਾਸਿਕ ‘ਸੱਚਖੰਡ ਪੱਤਰ’ ਦੇ ਸੰਪਾਦਕ ਵਜੋਂ ਕਾਰਜਸ਼ੀਲ ਰਹਿਣ ਦਾ ਮਾਣ ਹਾਸਲ ਹੈ। ਸ੍ਰ ਰਾਜਵਿੰਦਰ ਸਿੰਘ ਕੱਲਾ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ, ਡਾ ਵਿਜੈ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਗੁਰਦਆਰਾ ਸੱਚਖੰਡ ਬੋਰਡ ਤੇ ਸ੍ਰ. ਜਸਵੰਤ ਸਿੰਘ ਬੋਬੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਗੁਰੂ ਘਰ ਦੇ ਸੇਵਾ ਇਮਾਨਦਾਰੀ ਸ਼ਰਧਾ ਭਾਵਨਾ ਤੇ ਸਾਰੇ ਸਹਿਯੋਗੀ ਸਾਥੀਆਂ ਨੂੰ ਨਾਲ ਲੈ ਕੇ ਕਰਨਗੇ।