Total views : 131855
ਫਾਜ਼ਿਲਕਾ, 29 ਜੂਨ- ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਫਾਜਿਲਕਾ ਸ਼ਹਿਰ ਵਾਸੀਆਂ ਨੂੰ ਜੇਕਰ ਸੀਵਰੇਜ ਦੇ ਬਲੋਕੇਜ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਇਸ ਦੀ ਸ਼ਿਕਾਇਤ ਹੈਲਪਲਾਈਨ ਨੰਬਰ ਤੇ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਫਾਜ਼ਿਲਕਾ ਵਾਸੀ ਸੀਵਰੇਜ ਦੀ ਬਲੋਕੇਜ ਸੰਬੰਧੀ ਸ਼ਿਕਾਇਤ ਲਈ ਕੰਪਲੇਟ ਹੈਲਪਲਾਈਨ ਨੰਬਰ 01638264501 ਜਾਂ ਫਿਰ ਗੁਰਤੇਜ ਸਿੰਘ ਨਾਲ 7973018521 ਤੇ ਕੁਲਬੀਰ ਸਿੰਘ ਨਾਲ 9417636190 ਨੰਬਰ ਤੇ ਸੰਪਰਕ ਕਰ ਸਕਦੇ ਹਨ। ਜਲਾਲਾਬਾਦ ਵਾਸੀ ਸੀਵਰੇਜ ਦੀ ਬਲੋਕੇਜ ਸਬੰਧੀ ਕੋਈ ਸ਼ਿਕਾਇਤ 01638251021 ਤੇ ਜਾਂ ਫਿਰ 9478207826 ਨੰਬਰ ਤੇ ਕਰ ਸਕਦੇ ਹਨ। ਇਸੇ ਤਰ੍ਹਾਂ ਅਬੋਹਰ ਵਾਸੀ ਸੀਵਰੇਜ ਹੈਲਪ ਲਾਈਨ ਨੰਬਰ 14420 ਤੇ ਆਪਣੀ ਸੀਵਰੇਜ ਦਿ ਬਲੋਕੇਜ ਸੰਬੰਧੀ ਕੋਈ ਵੀ ਸ਼ਿਕਾਇਤ ਲਈ ਸੰਪਰਕ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਸੀਵਰੇਜ ਦੀ ਸਾਫ ਸਫਾਈ ਨੂੰ ਦੇਖਦਿਆਂ ਇਹ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਵਾਸੀਆਂ ਨੂੰ ਸੀਵਰੇਜ ਬੰਦ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਉਹ ਆਪਣੇ ਆਪਣੇ ਹਲਕੇ ਦੇ ਹੈਲਪਲਾਈਨ ਨੰਬਰ ਤੇ ਸੰਪਰਕ ਕਰਕੇ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੀਵਰੇਜ ਬੰਦ ਦੀ ਹਰੇਕ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰਨਗੇ।