ਡਿਪਟੀ ਕਮਿਸ਼ਨਰ ਵੱਲੋਂ ਰੂ-ਅਰਬਨ ਮਿਸ਼ਨ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਵਿਕਾਸ ਕਾਰਜਾਂ ਦਾ ਲਿਆ ਗਿਆ ਜਾਇਜ਼ਾ

ਖ਼ਬਰ ਸ਼ੇਅਰ ਕਰੋ
035610
Total views : 131857

ਛੱਪੜਾਂ ਦੇ ਨਵੀਨੀਕਰਨ ਸਬੰਧੀ ਪ੍ਰੋਜੈਕਟ ਜਲਦੀ ਤੋਂ ਜਲਦੀ ਮੁਕੰਮਲ ਕਰਵਾਏ ਜਾਣ ਲਈ ਸਬੰਧਿਤ ਅਫਸਰਾਂ ਨੂੰ ਕੀਤੀ ਹਦਾਇਤ
ਤਰਨ ਤਾਰਨ, 29 ਜੂਨ -(ਡਾ. ਦਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਸੈਂਟਰ ਸਪੋਸ਼ਰ ਚੱਲ ਰਹੀਆ ਸਕੀਮਾ ਦਾ ਸਮੀਕਰਨ ਕੀਤਾ ਗਿਆ, ਜਿਸ ਵਿੱਚ ਜ਼ਿਲਾ ਤਰਨ ਤਾਰਨ ਅਧੀਨ ਕਲੱਸਟਰ ਚੋਹਲਾ ਸਾਹਿਬ ਵਿੱਚ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂ-ਅਰਬਨ ਮਿਸ਼ਨ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ।
ਉਹਨਾਂ ਦੱਸਿਆ ਕਿ ਰੂ-ਅਰਬਨ ਮਿਸ਼ਨ ਸਕੀਮ ਵਿੱਚ ਕੁੱਲ 100 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ, ਜਿਸ ਵਿੱਚ 70 ਕਰੋੜ ਰੁਪਏ ਕੰਨਵਰਜੈਂਸ ਅਤੇ 30 ਕਰੋੜ ਰੁਪਏ ਕਰੀਟੀਕਲੀ ਗੈਪ ਫੰਡਿੰਗ (ਸੀ. ਜੀ. ਐੱਫ਼.) ਹੈ।ਇਸ ਸਕੀਮ ਦੁਆਰਾ ਕਲੱਸਟਰ ਚੋਹਲਾ ਸਾਹਿਬ ਅਧੀਨ ਆਉਂਦੀਆ ਗ੍ਰਾਂਮ ਪੰਚਾਇਤਾਂ ਵਿੱਚ ਸੋਲਰ ਸਟਰੀਟ ਲਾਈਟਾਂ, ਨਵੀਆਂ ਸੜਕਾਂ, ਸਮਾਰਟ ਕਲਾਸ ਰੂਮ, ਆਂਗਨਵਾੜੀ ਸੈਂਟਰ, ਓੁਪਨ ਜਿੰਮ, ਪਾਰਕ, ਸਪੋਰਟਸ ਗਰਾਂਉਡ, ਫਾਰਮਰ ਟ੍ਰੇਨਿੰਗ ਸੈਂਟਰ, ਅਲਟਰਾ ਸਾਊਡ ਮਸ਼ੀਨ, ਪਸ਼ੂ ਹਸਪਤਾਲ, ਸੋਇੰਲ ਟੈਸਟਿੰਗ ਮਸ਼ੀਨ, ਪਾਣੀ ਵਾਲੀਆ ਟੈਂਕੀਆ, ਆਰ. ਓ. ਸਿਸਟਮ, ਈ-ਆਟੋ ਰਿਕਸ਼ਾ, ਆਦਿ ਪ੍ਰੋਜੈਕਟ ਮੁਕੰਮਲ ਹੋ ਗਏ ਹਨ ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਗਰਾਮ ਪੰਚਾਇਤ ਸੰਗਤਪੁਰ ਵਿਖੇ ਸਾਇਲੇਜ ਸਟੋਰਜ਼ ਸੈਂਟਰ ਜੋ ਕਿ 660 ਲੱਖ ਰੁਪਏ ਦੀ ਕੀਮਤ ਨਾਲ ਬਣਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ ਇਸ ਕਲੱਸਟਰ ਚੋਹਲਾ ਸਾਹਿਬ ਦੀਆਂ 11 ਗ੍ਰਾਂਮ ਪੰਚਾਇਤਾਂ ਵਿੱਚ ਛੱਪੜਾਂ ਦਾ ਨਵੀਨੀਕਰਨ ਥਾਪਰ ਮਾਡਲ ਦੀ ਤਰਜੀਹ (ਲੱਗਭਗ 2 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ) ‘ਤੇ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਛੱਪੜਾਂ ਦੇ ਨਵੀਨੀਕਰਨ ਸਬੰਧੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਮੁਕੰਮਲ ਕਰਵਾਏ ਜਾਣ ਅਤੇ ਪੰਜਾਬ ਐਗਰੋ ਵਿਭਾਗ ਦੁਆਰਾ ਬਣਾਇਆ ਜਾ ਰਿਹਾ ਸਾਇਲੇਜ ਸਟੋਰੇਜ਼ ਸੈਂਟਰ ਵੀ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਸਬੰਧਤ ਵਿਭਾਗ ਨੂੰ ਦਿਸਾ-ਨਿਰਦੇਸ ਦਿੱਤੇ ਗਏ ਤਾ ਜੋ ਇਹ ਸਾਇਲੇਜ਼ ਸਟੋਰੇਜ਼ ਸੈਂਟਰ ਨੂੰ ਕਲੱਸਟਰ ਚੋਹਲਾ ਸਾਹਿਬ ਦੇ ਲੋਕਾ ਨੂੰ ਸਮਰਪਿਤ ਕੀਤਾ ਜਾ ਸਕੇ।