Total views : 131857
ਜੰਡਿਆਲਾ ਗੁਰੂ, 12 ਜੁਲਾਈ-(ਸਿਕੰਦਰ ਮਾਨ)-ਪੰਜਾਬ ਸਰਕਾਰ ਵੱਲੋਂ ਵਾਤਾਵਰਣ ਪ੍ਰਤੀ ਚਲਾਈ ਗਈ ਹਰਿਆਵਲ ਲਹਿਰ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਵਾਤਾਵਰਨ ਬਚਾਓ ਕਮੇਟੀ ਪਿੰਡ ਤਾਰਾਗੜ੍ਹ ਵੱਲੋਂ ਵੱਖ ਵੱਖ ਥਾਵਾਂ ਤੇ 1000 ਬੂਟੇ ਲਗਾਏ ਗਏ।
ਬੂਟੇ ਲਾਉਣ ਦੀ ਸ਼ੁਰੂਆਤ ਸ਼੍ਰੀ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਇਹ ਬੂਟੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਨਰਸਰੀ ਤੋਂ ਮੁਫ਼ਤ ਮੁਹਈਆ ਕਰਵਾਏ ਗਏ। ਕਮੇਟੀ ਦੇ ਮੈਂਬਰ ਦਲਜੀਤ ਸਿੰਘ ਗੋਲਡੀ ਅਤੇ ਗੁਰਮੀਤ ਸਿੰਘ (ਸਾਬਕਾ ਕੈਪਟਨ) ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਨੇ ਇਸ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਦੱਸਿਆ ਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸੁੰਦਰ ਅਤੇ ਸਾਫ਼ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹਰਿਆਵਲ ਲਹਿਰ ਵਿੱਚ ਸਭ ਨੂੰ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਹਰਿਆਵਲ ਲਹਿਰ ਵਿੱਚ ਸ. ਲਵਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਪਵਨਦੀਪ ਸਿੰਘ, ਗ੍ਰੰਥੀ ਸਿੰਘ ਸਵਿੰਦਰ ਸਿੰਘ, ਗੁਰਜੰਟ ਸਿੰਘ, ਹਰਮਨਪ੍ਰੀਤ ਸਿੰਘ, ਰਾਜਨ ਹਾਂਡਾ ਰਾਜਾ, ਜਸ਼ਨ, ਮਹਿਕ, ਬਿੰਦਰ, ਅੰਸ਼, ਬਲਜੀਤ ਸਿੰਘ, ਦਲਜੀਤ ਸਿੰਘ ਟੀ ਆਰ, ਚਰਨਜੀਤ ਸਿੰਘ, ਜਗਦੀਸ਼ ਸਿੰਘ, ਅਨਮੋਲ, ਜੱਗਾ, ਜਸਜੀਤ ਸਿੰਘ ਝੰਡ, ਗੁਰਵਿੰਦਰ ਸਿੰਘ ਯੂ ਕੇ, ਸੁਖਪ੍ਰੀਤ ਸਿੰਘ, ਰਾਜਨਦੀਪ, ਡਾਕਟਰ ਗੁਰਦੇਵ ਸਿੰਘ, ਗੋਲਡੀ, ਸੋਨੂੰ, ਕਮਲ, ਅਮਨਦੀਪ ਸਿੰਘ ਯੂ ਐਸ ਏ, ਗੋਪੀ, ਨੀਰਤ ਆਦਿ ਸਹਿਯੋਗੀਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।