ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਤਰਸਿੱਕਾ ਅਤੇ ਟਾਂਗਰਾ ਦੀਆਂ ਜਨਰਲ ਬਾਡੀ ਦੀਆਂ ਮੀਟਿੰਗਾਂ

ਖ਼ਬਰ ਸ਼ੇਅਰ ਕਰੋ
035612
Total views : 131859

ਜੰਡਿਆਲਾ ਗੁਰੂ, 11 ਜੁਲਾਈ-(ਸਿਕੰਦਰ ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਜੋਨਾਂ ਦੀਆਂ ਜਨਰਲ ਬਾਡੀਜ਼ ਦੀਆਂ ਮੀਟਿੰਗਾਂ ਦੇ ਚਲਦੇ ਦੌਰ ਦੇ ਦੂਜੇ ਦਿਨ ਕਲੱਸਟਰ ਬਿਆਸ ਦੇ ਜ਼ੋਨ ਤਰਸਿੱਕਾ ਅਤੇ ਟਾਂਗਰਾ ਦੇ ਲਗਭਗ 50 ਦੇ ਕਰੀਬ ਪਿੰਡਾਂ ਦੇ ਆਗੂਆਂ ਦੀਆਂ ਮੀਟਿੰਗਾਂ ਪਿੰਡ ਭੰਗਵਾਂ ਅਤੇ ਭੀਲੋਵਾਲ ਵਿਖੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਕੀਤੀਆਂ ਗਈਆਂ। ਓਹਨਾ ਦੱਸਿਆ ਕਿ ਦਿੱਲੀ ਅੰਦੋਲਨ 2 ਨੂੰ ਹੋਰ ਤੇਜ਼ ਕਰਨ ਲਈ ਮੋਰਚੇ ਦੀ ਮੌਜੂਦਾ ਸਥਿਤੀ, ਮੋਰਚੇ ਪ੍ਰਤੀ ਸਮਝ ਅਤੇ ਪ੍ਰਚਾਰ ਪ੍ਰਸਾਰ ਲਈ ਮੀਟਿੰਗਾਂ ਦੇ ਦੌਰ ਚਲ ਰਹੇ ਹਨ। ਓਹਨਾ ਕਿਹਾ ਕਿ ਜਿਲ੍ਹੇ ਭਰ ਵਿੱਚ ਕਿਸਾਨਾਂ, ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਮੋਰਚੇ ਨੂੰ ਵਿਆਪਕ ਕੀਤਾ ਜਾਵੇਗਾ । ਓਹਨਾ ਕਿਹਾ ਕਿ ਕਿਸਾਨਾਂ ਮਜਦੂਰਾਂ ਵਿੱਚ ਕੇਂਦਰ ਸਰਕਾਰ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਲੰਬੇ ਸੰਘਰਸ਼ ਵਾਸਤੇ ਤਿਆਰ ਬਰ ਤਿਆਰ ਹਨ ।