ਕਿਸਾਨ ਜਥੇਬੰਦੀਆ ਵੱਲੋਂ ਪੰਜਾਬ ਸਰਕਾਰ ਖਿਲਾਫ ਅੱਡਾ ਟਾਂਗਰਾ ਵਿਖੇ ਕਿਸਾਨ ਆਗੂ ਬਲਵਿੰਦਰ ਸਿੰਘ ਰੁਮਾਣਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ-

ਖ਼ਬਰ ਸ਼ੇਅਰ ਕਰੋ
048054
Total views : 161400

ਅੰਮ੍ਰਿਤਸਰ, 5 ਮਾਰਚ -(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਟਾਂਗਰਾ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਕਿਉਂਕਿ ਪੰਜਾਬ ਸਰਕਾਰ ਨੇ SKM ਦੇ ਕਿਸਾਨ ਆਗੂਆਂ ਨੂੰ ਧੱਕੇਸ਼ਾਹੀ ਨਾਲ ਘਰਾਂ ਤੋਂ ਗ੍ਰਿਫਤਾਰ ਕੀਤਾ ਅਤੇ ਕੁਝ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ। ਇਸ ਘਟਨਾ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਲਈ ਸੁਨੇਹਾ ਦਿੱਤਾ । ਇਸ ਮੌਕੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਰੁਮਾਣਾ ਚੱਕ, ਬਲਦੇਵ ਸਿੰਘ ਭੰਗੂ, ਸਤਨਾਮ ਸਿੰਘ ਤਲਵੰਡੀ, ਪੁਸ਼ਪਿੰਦਰ ਸਿੰਘ ਭੰਗਵਾਂ , ਜਸਵਿੰਦਰ ਸਿੰਘ ਗਹਿਰੀ ਮੰਡੀ, ਜੁਝਾਰ ਸਿੰਘ ਗਹਿਰੀ ਮੰਡੀ, ਰੁਪਿੰਦਰ ਸਿੰਘ ਖੇਲਾ, ਬਲਜਿੰਦਰ ਸਿੰਘ ਮਾਲੋਵਾਲ, ਦੀਦਾਰ ਸਿੰਘ ਧਾਰੜ, ਬਲਬੀਰ ਸਿੰਘ ਜੱਬੋਵਾਲ, ਬਲਦੇਵ ਸਿੰਘ ਸ਼ਾਹਪੁਰ, ਗੁਰਮੇਜ ਸਿੰਘ ਮੁੱਛਲ, ਜਸਵਿੰਦਰ ਸਿੰਘ ਖਲਚੀਆਂ, ਮਾਨ ਸਿੰਘ ਬਾਣੀਆਂ, ਦਲਜੀਤ ਸਿੰਘ ਧੂਲਕਾ ਆਦਿ ਆਗੂਆਂ ਸਮੇਤ ਹੋਰ ਵੀ ਕਿਸਾਨ ਮਜ਼ਦੂਰ ਵੀਰਾਂ ਨੇ ਹਾਜ਼ਰੀ ਭਰੀ।