Total views : 131896
ਜੰਡਿਆਲਾ ਗੁਰੂ, 31 ਜਨਵਰੀ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ 2 ਟਰੈਕਟਰਾਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਐਚ.ੳ. ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਗ੍ਰੋਹ ਵੱਲੋਂ ਰਾਹਗੀਰਾਂ ਅਤੇ ਭੱਠਿਆਂ ਤੇ ਲੇਬਰ ਨੂੰ ਬੰਦੀ ਬਣਾ ਕੇ ਹਥਿਆਰਾਂ ਦੀ ਨੋਕ ਤੇ ਟਰੈਕਟਰ ਤੇ ਵਹੀਕਲ ਖੋਂਹਦੇ ਸਨ। ਉਨਾਂ ਦੱਸਿਆ ਕਿ ਸੂਚਨਾ ਮਿਲਣ ਤੇ ਕਾਰਵਾਈ ਕਰਦਿਆਂ ਇਸ 8 ਮੈਂਬਰੀ ਗਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ 2 ਟਰੈਕਟਰ ਬਰਾਮਦ ਕੀਤੇ ਗਏ ਹਨ। ਜਿੰਨਾਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਗਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈਂ।
#nasihattoday
#LivenewsToday #new #Live #NewsUpdate #ASR #newseason