




Total views : 161400






Total views : 161400ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪਿੰਡ ਕੱਕਾ ਕੰਡਿਆਲਾ ਅਤੇ ਗੋਹਲਵੜ੍ਹ ਵਿੱਚ ਡੋਰ ਟੂ ਡੋਰ ਕੰਪੇਨ ਰਾਹੀਂ ਪਿੰਡ ਦੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ
ਤਰਨ ਤਾਰਨ, 05 ਅਪ੍ਰੈਲ -(ਡਾ. ਦਵਿੰਦਰ ਸਿੰਘ)- ਜਿਲ੍ਹਾ ਚੋਣ ਅਫਸਰ–ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਅਤੇ ਉਪ ਮੰਡਲ ਮੈਜਿਸਟ੍ਰੇਟ– ਕਮ- ਐਸਿਸਟੈਂਟ ਰਿਟਰਨਿੰਗ ਅਫਸਰ (021- ਤਰਨ ਤਾਰਨ) ਸ੍ਰ. ਸਿਮਰਨਦੀਪ ਸਿੰਘ ਜੀ ਦੇ ਹੁਕਮਾਂ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪਿੰਡ ਕੱਕਾ ਕੰਡਿਆਲਾ ਅਤੇ ਗੋਹਲਵੜ੍ਹ ਵਿੱਚ ਡੋਰ ਟੂ ਡੋਰ ਕੰਪੇਨ ਰਾਹੀਂ ਪਿੰਡ ਦੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ।ਪਿਛਲੀ ਲੋਕ ਸਭਾ ਇਲੈਕਸ਼ਨ ਵਿੱਚ ਵੋਟ ਦੀ ਪ੍ਰਤੀਸ਼ਤ ਘੱਟ ਹੋਣ ਕਰਕੇ ਇਹਨਾਂ ਪਿੰਡ ਵਿੱਚ ਸੀ.ਡੀ.ਪੀ.ਓ ਤਰਨ ਤਾਰਨ ਦੀ ਟੀਮ ਨੇ ਘਰ ਘਰ ਜਾ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ।ਵੋਟਰਾਂ ਨੂੰ ਵੋਟਾਂ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਪਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਪਿੰਡ ਵਿੱਚ ਵੋਟਰਾਂ ਨੂੰ ਵੋਟ ਦੀ ਤਾਕਤ ਅਤੇ ਭਾਰਤੀ ਲੋਕ ਤੰਤਰ ਪ੍ਰਣਾਲੀ ਦੇ ਮਹੱਤਵ ਬਾਰੇ ਘਰ ਘਰ ਜਾ ਕੇ ਦੱਸਿਆ ਗਿਆ ।







