Total views : 131857
ਰਾਵਿੰਦਰਪਾਲ ਸਿੰਘ ਕੁੱਕੂ ਨੇ ਕੀਤਾ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਤਹਿਦਿਲੋਂ ਧੰਨਵਾਦ-
ਜੰਡਿਆਲਾ ਗੁਰੂ, 05 ਅਪ੍ਰੈਲ-(ਸਿਕੰਦਰ ਮਾਨ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਾਈਕਮਾਂਡ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਸ਼੍ਰੀ ਰਾਵਿੰਦਰਪਾਲ ਸਿੰਘ ਕੁੱਕੂ ਨੂੰ ਪੀ.ਏ.ਸੀ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਇਸ ਮੌਕੇ ਨਵਨਿਯੁਕਤ ਪੀ.ਏ.ਸੀ ਮੈਂਬਰ ਸ਼੍ਰੀ ਰਾਵਿੰਦਰਪਾਲ ਕੁੱਕੂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਨਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਇਸ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕ ਸਭਾ ਚੋਣਾਂ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ।
ਇਸ ਮੌਕੇ ਹੋਰਨਾਂ ਤੋ ਇਲਾਵਾ ਸੰਨੀ ਸ਼ਰਮਾ, ਪਰੀਕਸ਼ਤ ਸ਼ਰਮਾ, ਰਾਜੇਸ਼ ਸ਼ਰਮਾ ਗੋਲਡੀ, ਗਿਰੀਸ਼ ਮਿਗਲਾਨੀ, ਗੌਰਵ ਵਿਨਾਇਕ, ਹਰੀਸ਼, ਸੁਨੀਲ ਆਦਿ ਨੇ ਰਾਵਿੰਦਰਪਾਲ ਸਿੰਘ ਕੁੱਕੂ ਨੂੰ ਵਧਾਈ ਦਿੱਤੀ।