Total views : 131856
Total views : 131856
ਜੰਡਿਆਲਾ ਗੁਰੂ, 04 ਅਗਸਤ-(ਸਿਕੰਦਰ ਮਾਨ)- ਸ਼੍ਰੀਮਤੀ ਊਸ਼ਾ ਰਾਣੀ ਪਤਨੀ ਸ਼੍ਰੀ ਕੀਮਤੀ ਲਾਲ ਜੋ ਬੀਤੇ ਸਾਲ ਮਿਤੀ 4 ਅਗਸਤ 2023 ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਯਾਦ ‘ਚ ਸਲਾਨਾ ਬਰਸੀ ਉਨਾਂ ਦੇ ਪਰਿਵਾਰ ਵੱਲੋਂ ਮਿਤੀ 4 ਅਗਸਤ 2024 ਦਿਨ ਐਤਵਾਰ ਨੂੰ ਮਨਾਈ ਜਾਵਗੀ।
ਸ਼੍ਰੀਮਤੀ ਊਸ਼ਾ ਰਾਣੀ ਦਾ ਜਨਮ 13 ਅਪ੍ਰੈਲ 1953 ਨੂੰ ਪਿਤਾ ਸ਼੍ਰੀ ਸੁੰਦਰ ਦਾਸ ਦੇ ਘਰ ਤੇ ਮਾਤਾ ਸ਼੍ਰੀਮਤੀ ਦੁਰਗਾ ਦੇਵੀ ਦੀ ਕੁੱਖੋਂ ਹੋਇਆ। ਆਪ 5 ਭੈਣ ਭਰਾ ਸਨ। ਸ਼੍ਰੀਮਤੀ ਊਸ਼ਾ ਰਾਣੀ ਦਾ ਵਿਆਹ 10 ਫਰਵਰੀ 1973 ਨੂੰ ਜੰਡਿਆਲਾ ਗੁਰੂ ਵਾਸੀ ਸ਼੍ਰੀ ਕੀਮਤੀ ਲਾਲ ਨਾਲ ਹੋਇਆ। ਆਪ ਦੇ ਘਰ ਤਿੰਨ ਪੁੱਤਰਾਂ ਰਾਜੇਸ਼ ਕੁਮਾਰ, ਸੰਦੀਪ ਕੁਮਾਰ ਅਤੇ ਨਵਦੀਪ ਕੁਮਾਰ ਨੇ ਜਨਮ ਲਿਆ। ਜਿੰਨਾਂ ਨੂੰ ਆਪ ਨੇ ਚੰਗੇਰੀ ਵਿਦਿਆ ਦੁਆ ਕੇ ਸਮੇਂ ਦੇ ਹਾਣੀ ਬਣਾਇਆ ਅਤੇ ਆਪਣੇ ਪੁੱਤਰਾਂ ਨੂੰ ਵਧੀਆ ਕਾਰੋਬਾਰ ਖੋਲ ਕੇ ਦਿੱਤੇ।
ਮਰਹੂਮ ਮਾਤਾ ਊਸ਼ਾ ਰਾਣੀ ਜੋ ਬੀਤੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸਲਾਨਾ ਬਰਸੀ ਅੱਜ ਮਿਤੀ 4 ਅਗਸਤ 2024 ਦਿਨ ਐਤਵਾਰ ਨੂੰ ਉਨਾਂ ਦੇ ਪਰਿਵਾਰ ਵੱਲੋਂ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ ਅਤੇ ਮਾਤਾ ਊਸ਼ਾ ਰਾਣੀ ਦੀ ਨਿੱਘੀ ਯਾਦ ‘ਚ ਲੰਗਰ ਵੀ ਲਾਇਆ ਜਾ ਰਿਹਾ ਹੈ।