ਇਨਵੈਨਟਿਵ ਕੰਪਨੀ ਦੇ HR ਹੈਡ ਅਮਿਤ ਸਰਮਾ ਨੇ ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ 7 ਲੱਖ ਰੁਪਏ ਦਾ ਚੈੱਕ-

ਖ਼ਬਰ ਸ਼ੇਅਰ ਕਰੋ
039102
Total views : 137330

ਤਰਨਤਾਰਨ,  28 ਮਾਰਚ- ਪਿਛਲੇ ਸਾਲ 13 ਨਵੰਬਰ 2024 ਨੂੰ ਬਿਜਲੀ ਬੋਰਡ ਵਿੱਚ ਸਪੋਟ ਬਿਲਿੰਗ ਕੰਪਨੀ ਇਨਵੈਨਟਿਵ ਸੋਫਟਵੇਅਰ ਸਲੂਅਸ਼ਨ ਪ੍ਰਾਈਵੇਟ ਲਿਮਟਿਡ ਵਿੱਚ ਕੰਮ ਕਰਦੇ ਕਰਮਚਾਰੀ ਵਜਿੰਦਰ ਸਿੰਘ ਦੀ ਡਿਊਟੀ ਤੋ ਘਰ ਵਾਪਸ ਜਾਦਿਆ ਟਰੈਕਟਰ ਟਰਾਲੀ ਨਾਲ ਭਿਆਨਕ ਸੜਕ ਹਾਦਸੇ ਵਿੱਚ ਮੌਕੇ ਤੇ ਮੌਤ ਹੋ ਗਈ ਸੀ। ਵਜਿੰਦਰ ਸਿੰਘ ਸਪੋਟ ਬਿਲਿੰਗ ਕੰਪਨੀ ਵਿੱਚ ਬਤੌਰ ਸਰਕਲ ਇੰਚਾਰਜ ਵਜੋ ਕੰਮ ਕਰਦੇ ਸਨ।
ਉਸ ਸਬੰਧ ਵਿੱਚ ਅੱਜ ਕੰਪਨੀ ਦੇ ਉੱਚ ਅਧਿਕਾਰੀ HR ਹੈਡ ਅਮਿਤ ਸਰਮਾਂ ਅਤੇ ਟੀਮ ਨੇ ਪਰਿਵਾਰਕ ਮੈਂਬਰਾ ਦੀ ਆਰਥਿਕ ਮੱਦਦ ਲਈ ਸੱਤ ਲੱਖ ਰੁਪਏ ਦਾ ਚੈੱਕ ਵਜਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਅਤੇ ਉਸਦੇ ਬੱਚਿਆ ਨੂੰ ਸੋਪਿਆ ।
ਇਸ ਮੌਕੇ ਤੇ ਕੰਪਨੀ ਉੱਚ ਅਧਿਕਾਰੀ HR ਹੈਡ ਅਮਿਤ ਸਰਮਾਂ ਜੀ, ਰਮਾਨਾ ਮੂਰਤੀ ਪ੍ਰੋਜੈਕਟ ਹੈਡ ਪੰਜਾਬ, HR ਪੰਜਾਬ ਜਤਿੰਦਰ ਕੁਮਾਰ, ਜੋਨਲ ਮੈਨੇਜਰ ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ ਯੂਨੀਅਨ ਪ੍ਰਧਾਨ ਆਦਿ ਕੰਪਨੀ ਅਧਿਕਾਰੀ ਮੋਜੂਦ ਸਨ।
ਇਸ ਮੌਕੇ ਤੇ ਮ੍ਰਿਤਕ ਵਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾ ਨੇ ਸਪੋਟ ਬਿਲਿੰਗ ਕੰਪਨੀ ਇਨਵੈਨਟਿਵ ਸੋਫਟਵੇਅਰ ਸਲੂਅਸ਼ਨ ਦਾ ਧੰਨਵਾਦ ਕੀਤਾ।