




Total views : 137330







ਜੰਡਿਆਲਾ ਗੁਰੂ, 28 ਮਾਰਚ-(ਸਿਕੰਦਰ ਮਾਨ)-ਅੱਜ ਟੈਕਨੀਕਲ ਸਰਵਿਸ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਮੰਡਲ ਜੰਡਿਆਲਾ ਗੁਰੂ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਵਿਸ਼ਾਲ ਰੋਸ ਰੈਲੀ ਸਾਥੀ ਗੁਰਵਿੰਦਰ ਸਿੰਘ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪੂਰੇ ਦੇਸ਼ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਐਮ ਐਸ ਪੀ ਅਤੇ ਹੋਰ ਕਿਸਾਨੀ ਹੱਕੀ ਅਤੇ ਜਾਇਜ਼ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ, ਇਹਨਾਂ ਮੰਗਾਂ ਸਬੰਧੀ ਹੀ ਪੰਜਾਬ ਸਰਕਾਰ ਨਾਲ ਮਿਤੀ 03-03- 2025 ਨੂੰ ਸੰਯੁਕਤ ਕਿਸਾਨ ਮੋਰਚੇ ਆਗੂ ਮੀਟਿੰਗ ਕਰ ਰਹੇ ਸਨ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਨੇ ਚਲਦੀ ਮੀਟਿੰਗ ਵਿੱਚੋਂ ਕਿਸਾਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਆਪਣਾ ਸੰਘਰਸ਼ ਕਰ ਲਓ ਅਸੀਂ ਆਪਣਾ ਕੰਮ ਕਰਾਂਗੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੀਟਿੰਗ ਤੋਂ ਵਾਪਸ ਆ ਰਹੇ ਸੀ ਤਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਰਸਤੇ ਵਿੱਚ ਕਿਸਾਨਾਂ ਨੂੰ ਜਬਰੀ ਹਿਰਾਸਤ ਵਿੱਚ ਲੈ ਲਿਆ ਅਤੇ ਧਰਨੇ ਤੇ ਬੈਠੇ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਕਿਸਾਨਾਂ ਦੇ ਟੈਂਟ ਉਖੇੜ ਦਿੱਤੇ ਗਏ ਅੰਨੇਵਾਹ ਲਾਠੀ ਚਾਰਜ ਕੀਤਾ ਗਿਆ ਟਰੈਕਟਰ ਟਰਾਲੀਆਂ ਪੁਲਿਸ ਵੱਲੋਂ ਪ੍ਰਾਈਵੇਟ ਬੰਦਿਆਂ ਵੱਲੋਂ ਮੂੰਹ ਬੰਨ ਕੇ ਚੋਰਾਂਵਾਗ ਅਣਦੱਸੀ ਥਾਂ ਤੇ ਲਿਜਾਇਆ ਗਿਆ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਤਾਨਾਸ਼ਾਹੀ/ ਧੱਕੇਸ਼ਾਹੀ ਵਾਲਾ ਵਤੀਰਾ ਵਰਤ ਕੇ ਜਮਹੂਰੀਅਤ ਦਾ ਘਾਣ ਕੀਤਾ ਗਿਆ ।ਇਸ ਸਾਰੇ ਘਟਨਾਕ੍ਰਮ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਵਿੱਚ ਜਿਲਾ ਹੈਡਕੁਾਰਟਰਾਂ ਤੇ ਅੱਜ ਮਿਤੀ 28 ਮਾਰਚ 2025 ਨੂੰ ਰੋਸ ਧਰਨੇ ਦਿੱਤੇ ਜਾ ਰਹੇ ਹਨ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਅਤੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਅੰਦਰ ਆਉਂਦੀਆਂ ਡਵੀਜਨਾਂ ,ਸਰਕਲਾਂ ਦੇ ਅੰਦਰ ਧਰਨੇ ਦੇ ਕੇ ਇਹਨਾਂ ਦੀ ਹਮਾਇਤ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕਿਸਾਨਾਂ ਨੂੰ ਮੀਟਿੰਗ ਦੇ ਕੇ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ ਜਾਵੇ । ਅੱਜ ਦੀ ਇਸ ਵਿਸ਼ਾਲ ਰੋਸ ਰੈਲੀ ਨੂੰ ਸਾਥੀ ਕੁਲਦੀਪ ਸਿੰਘ ਉਦੋਕੇ ਕਨਵੀਨਰ ਪੰਜਾਬ, ਦਲਬੀਰ ਸਿੰਘ ਜੋਹਲ ਕੈਸ਼ੀਅਰ ਪੰਜਾਬ ਜੈਮਲ ਸਿੰਘ ਪ੍ਰਧਾਨ ਬਾਰਡਰ ਜੋਨ, ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ ਕੁਲਵੰਤ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਗਗਨਦੀਪ ਸਿੰਘ ਪ੍ਰਧਾਨ ਸਪੋਟ ਬਿਲਿੰਗ ਪੰਜਾਬ, ਮਨੋਜ ਕੁਮਾਰ, ਵਿਕਰਮਜੀਤ ਸਿੰਘ ਜੋਗਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ ਗੁਰਦੇਵ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ ਜਾਣੀਆ , ਹਰਮਨਦੀਪ ਸਿੰਘ, ਗੁਰਜਿੰਦਰ ਸਿੰਘ, ਮਨਿੰਦਰ ਪਾਲ ਸਿੰਘ, ਜਸਪਾਲ ਸਿੰਘ, ਸੁਰਿੰਦਰ ਪਾਲ ਸਿੰਘ , ਸੁਖਦੇਵ ਸਿੰਘ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ ਸੋਨੂ, ਜਤਿੰਦਰ ਸਿੰਘ, ਪਵਨ ਕੁਮਾਰ ਕੰਵਰ ਚਮਕੌਰ ਸਿੰਘ , ਅਮਨਪ੍ਰੀਤ ਸਿੰਘ , ਬਲਬੀਰ ਸਿੰਘ , ਕਸ਼ਮੀਰ ਸਿੰਘ ਮਾਨ, ਮਨਜਿੰਦਰ ਸਿੰਘ ਦਲਜੀਤ ਸਿੰਘ ਜੇਈ ਸੁਖਵਿੰਦਰ ਸਿੰਘ ਜੀ ਆਦਿ ਸਾਥੀਆਂ ਨੇ ਸੰਬੋਧਨ ਕੀਤਾ।






