Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਮਰਹੂਮ ਪ੍ਰਵੇਸ਼ ਕੁਮਾਰ ਦਾ ਅੰਤਿਮ ਸੰਸਕਾਰ-

ਖ਼ਬਰ ਸ਼ੇਅਰ ਕਰੋ
043973
Total views : 148931

ਜੰਡਿਆਲਾ ਗੁਰੂ , 9 ਅਗਸਤ (ਸਿਕੰਦਰ ਮਾਨ) -ਅੱਜ ਜੰਡਿਆਲਾ ਗੁਰੂ ਦੇ ਸਮਾਜ ਸੇਵਕ ਸੀ ਏ ਸੁਨੀਲ ਸੂਰੀ ਅਤੇ ਐਡਵੋਕੇਟ ਅਨਿਲ ਸੂਰੀ ਨੂੰ ਉਸ ਵੇਲੇ ਬਹੁਤ ਵੱਡਾ ਸਦਮਾ ਲੱਗਾ ਜਦ ਉਹਨਾਂ ਦੇ ਪਿਤਾ ਸ਼੍ਰੀ ਪ੍ਰਵੇਸ਼ ਕੁਮਾਰ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਮਾਤਾ ਭੱਦਰਕਾਲੀ ਮੰਦਿਰ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ।

ਮਰਹੂਮ ਪ੍ਰਵੇਸ਼ ਕੁਮਾਰ ਬਹੁਤ ਹੀ ਸੂਝਵਾਨ ਅਤੇ ਮਿਲਾਪੜੇ ਸੁਭਾਅ ਦੇ ਸਨ। ਮਿਹਨਤੀ ਅਤੇ ਮੱਧਮ ਵਰਗ ਪਰਿਵਾਰ ਵਿੱਚ ਹੁੰਦਿਆਂ ਹੋਇਆਂ ਵੀ ਉਨਾਂ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਉੱਚੇਰੀ ਸਿੱਖਿਆ ਦਿਵਾਈ। ਜਿਸ ਸਦਕਾ ਅੱਜ ਉਹਨਾਂ ਦੇ ਪੁੱਤਰਾਂ ਦੀ ਜੰਡਿਆਲਾ ਗੁਰੂ ਵਿੱਚ ਚੰਗੀ ਸਾਖ਼ ਹੈ। ਇਸ ਸੋਗ ਵਜੋਂ ਬਾਜ਼ਾਰ ਠੱਠਿਆਂਰਾ ਅੱਜ ਮੁਕੰਮਲ ਤੌਰ ਬੰਦ ਰਿਹਾ।

ਮਰਹੂਮ ਪ੍ਰਵੇਸ਼ ਕੁਮਾਰ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ  ਰਾਜਨੀਤਿਕ ਧਾਰਮਿਕ ਅਤੇ ਸਮਜਿਕ ਸੰਸਥਾਵਾਂ ਦੇ ਆਗੂਆਂ ਤੇ ਪੱਤਰਕਾਰ ਭਾਈਚਾਰੇ ਤੋ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ੳ,  ਸ਼੍ਰੀਮਤੀ ਸੁਹਿੰਦਰ ਕੌਰ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਰਵਿੰਦਰਪਾਲ ਕੁੱਕੂ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਜੰਡਿਆਲਾ ਗੁਰੂ,  ਨਰੇਸ਼ ਪਾਠਕ ਮੈਂਬਰ ਪੀ.ਐਸ.ਐਸ.ਬੋਰਡ,  ਰਾਜੀਵ ਕੁਮਾਰ ਮਾਣਾ ਭਾਜਪਾ ਆਗੂ, ਰਾਕੇਸ਼ ਕੁਮਾਰ ਰਿੰਪੀ, ਗਗਨਦੀਪ ਸਿੰਘ ਐਸ.ੳ ਨਗਰ ਕੌਂਸਲ ਜੰਡਿਆਲਾ ਗੁਰੂ, ਸੁਨੈਨਾ ਰੰਧਾਵਾ ਬਲਾਕ ਪ੍ਰਧਾਨ ਮਹਿਲਾ ਵਿੰਗ, ਨਿਰਮਲ ਸਿੰਘ ਲਾਹੌਰੀਆ, ਰਣਧੀਰ ਸਿੰਘ ਮਲਹੋਤਰਾ, ਕੁਲਵੰਤ ਸਿੰਘ ਮਲਹੋਤਰਾ, ਸਤਿੰਦਰ ਸਿੰਘ, ਸੋਨੀ ਰੰਧਾਵਾ, ਆਸ਼ੂ ਵਿਨਾਇਕ, ਕਪਿਲ ਦੇਵ, ਸਾਹਿਲ ਸ਼ਰਮਾ, ਭੂਸ਼ਨ ਜੈਨ, ਪ੍ਰਦੀਪ ਕੁਮਾਰ, ਸੁਰੇਸ਼ ਕੁਮਾਰ, ਬਲਵਿੰਦਰ ਸਿੰਘ ਇੰਸਪੈਕਟਰ ਨਗਰ ਕੌਂਸਲ, ਮਾਤਾ ਪ੍ਰਸ਼ਾਦ, ਗਗਨਦੀਪ ਸਿੰਘ ਐਸ.ੳ ਨਗਰ ਕੌਂਸਲ ਜੰਡਿਆਲਾ ਗੁਰੂ,  ਵਿਜੈ ਜੱਜ, ਮਨਦੀਪ ਸਿੰਘ ਮੰਨਾ, ਸੁਧੀਰ ਕੁਮਾਰ,  ਸਤੀਸ਼ ਸੂਰੀ, ਬਲਰਾਜ ਨਈਅਰ, ਰਾਜਿੰਦਰ ਨਈਅਰ, ਸੰਦੀਪ ਨਈਅਰ, ਪ੍ਰੀਕਸ਼ਤ ਸ਼ਰਮਾ, ਲੱਕੀ, ਨਿਰਵੈਰ ਸੇਠੀ, ਕੇਸ਼ਵ ਅਰੋੜਾ, ਚੇਤਨ ਵੋਹਰਾ, ਰਾਜਿੰਦਰ ਕੁਮਾਰ, ਡਾਕਟਰ ਮਹਾਜਨ, ਨਰੇਸ਼ ਜੈਨ ਆਦਿ ਨੇ ਸੂਰੀ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ।