Flash News
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ

ਮਰਹੂਮ ਗੁਰਮੀਤ ਸਿੰਘ ਨਮਿਤ ਅੰਤਿਮ ਅਰਦਾਸ –

ਖ਼ਬਰ ਸ਼ੇਅਰ ਕਰੋ
046259
Total views : 154271

ਜੰਡਿਆਲਾ ਗੁਰੂ, 8 ਸਤੰਬਰ (ਦਿਆਲ ਅਰੋੜਾ, ਸਿਕੰਦਰ ਮਾਨ)- ਸਰਬਜੀਤ ਸਿੰਘ ਡਿਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਜਿਨ੍ਹਾਂ ਦੇ ਵੱਡੇ ਭਰਾ ਸਰਦਾਰ ਗੁਰਮੀਤ ਸਿੰਘ (ਪ੍ਰਧਾਨ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ) ਜੋ ਪਿਛਲੇ ਦਿਨੀ ਅਕਾਲ ਚਲਾਨਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੈਰੋਵਾਲ ਰੋਡ ਵਿਖੇ ਹੋਈ।  ਇਸ ਮੌਕੇ ਕੀਰਤਨੀ ਜਥੇ ਵੱਲੋ ਵੈਰਾਗਮਈ ਕੀਰਤਨ ਕੀਤਾ ਗਿਆ ਇਸ ਉਪਰੰਤ ਇਲਾਕੇ ਦੇ ਰਾਜਨੀਤਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਸਰਦਾਰ ਗੁਰਮੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਬੋਲਦਿਆਂ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਰਦਾਰ ਗੁਰਮੀਤ ਸਿੰਘ ਬਹੁਤ ਹੀ ਮਿਲਾਪੜੇ ਅਤੇ ਸ਼ਾਂਤ ਸੁਭਾਅ ਦੇ ਸਨ ਅਤੇ ਉਨਾਂ ਨੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿੱਚ ਮੁੱਖ ਸੇਵਾਦਾਰ ਦੀ ਸੇਵਾ ਵੀ ਬੜੀ ਤਨਦੇਹੀ ਨਾਲ ਨਿਭਾਈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਕੁਮਾਰ ਮਲਹੋਤਰਾ, ਐਸ ਐਸ ਬੋਰਡ ਪੰਜਾਬ ਦੇ ਮੈਂਬਰ ਨਰੇਸ਼ ਪਾਠਕ ਅਤੇ ਸੈਂਟ ਸੋਲਜਰ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਵੀ ਸਰਦਾਰ ਗੁਰਮੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੈਡਮ ਸੁਹਿੰਦਰ ਕੌਰ ਪਤਨੀ ਕੈਬਿਨਟ ਮੰਤਰੀ ਹਰਭਜਨ ਸਿੰਘ, ਸੁਖਵਿੰਦਰ ਸਿੰਘ ਸੋਨੀ, ਸਤਿੰਦਰ ਸਿੰਘ, ਮਾਤਾ ਸੁਰਿੰਦਰ ਕੌਰ, ਮੈਡਮ ਸੁਨੈਨਾ ਰੰਧਾਵਾ, ਚੇਅਰਮੈਨ ਸੂਬੇਦਾਰ ਸ਼ਨਾਖ ਸਿੰਘ, ਚੇਅਰਮੈਨ ਗੁਰਿੰਦਰ ਸਿੰਘ ਰੰਧਾਵਾ ਮਹਿਤਾ, ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ, ਐਸਐਚਓ ਮੁਖਤਿਆਰ ਸਿੰਘ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਰਵਿੰਦਰ ਪਾਲ ਸਿੰਘ ਕੁਕੂ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਅਵਤਾਰ ਸਿੰਘ ਟੱਕਰ ਜਾਣੀਆਂ, ਜੇਈ ਕੁਲਬੀਰ ਸਿੰਘ, ਬੀਡੀਪੀਓ ਜੰਡਿਆਲਾ ਗੁਰੂ ਮਨਜੀਤ ਸਿੰਘ ਭੱਟੀ , ਦਿਹਾਤੀ ਪ੍ਰਧਾਨ ਕੁਲਦੀਪ ਸਿੰਘ ਮਥਰੇਵਾਲ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਆਸ਼ੂ ਵਿਨਾਇਕ, ਸੁਰਜੀਤ ਸਿੰਘ ਕੰਗ ਰਈਆ, ਸਵਰਨ ਸਿੰਘ ਗਹਿਰੀ ਮੰਡੀ, ਡਾਕਟਰ ਸਤਿੰਦਰ ਸਿੰਘ ਕਿਲਾ ਜੀਵਨ ਸਿੰਘ, ਦਲਬੀਰ ਸਿੰਘ ਜਹਾਂਗੀਰ, ਸਰਪੰਚ ਖਜਾਨ ਸਿੰਘ, ਕੁਲਵੰਤ ਸਿੰਘ ਮਲਹੋਤਰਾ, ਰਣਧੀਰ ਸਿੰਘ ਮਲਹੋਤਰਾ, ਪ੍ਰੀਕਸ਼ਿਤ ਸ਼ਰਮਾ, ਸੁਬਾਸ਼ ਅਰੋੜਾ, ਜਸਪਾਲ ਸਿੰਘ ਵਿਰਕ, ਸਰਪੰਚ ਦਲਜੀਤ ਸਿੰਘ ਚਾਟੀਵਿੰਡ, ਮਹਿੰਦਰ ਸਿੰਘ ਛੱਜਲਵੱਡੀ, ਸਤਵਿੰਦਰ ਸਿੰਘ ਜੌਹਲ ਸੀਨੀਅਰ ਆਮ ਆਦਮੀ ਪਾਰਟੀ, ਐਕਸੀਅਨ ਇੰਦਰਜੀਤ ਸਿੰਘ, ਅਤੇ ਪੱਤਰਕਾਰ ਭਾਈਚਾਰਾ ਸ਼ਾਮਿਲ ਸੀ।