Total views : 131857
ਅੰਮ੍ਰਿਤਸਰ, 11 ਸਤੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਮਰਹੂਮ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ ਦੀ ਸਲਾਨਾ ਬਰਸੀ ਸਬੰਧੀ ਸਮਾਗਮ ਉਸ ਦੇ ਜਨਮ ਦਿਨ ਤੇ ਉਨਾਂ ਦੇ ਗ੍ਰਹਿ ਪਿੰਡ ਮਹਿਲਾਂਵਾਲਾ ਵਿਖੇ ਉਨਾਂ ਦੇ ਪਰਿਵਾਰਕ ਮੈਂਬਰਾਂ ਤੇ ਪਾਰਟੀ ਵੱਲੋੰਕਰਵਾਇਆਆ।
ਇਸ ਸਮਾਗਮ ਵਿੱਚ ਵੱਖ ਵੱਖ ਆਗੂਆਂ ਨੇ ਮਰਹੂਮ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ ਦੀ ਜਿੰਦਗੀ ਤੇ ਚਾਨਣਾ ਪਾਇਆ ਅਤੇ ਪਿਛਲੇ ਦੌਰ ਵਿੱਚ ਉਨਾਂ ਵੱਲੋੰ ਨਿਭਾਈ ਗਈ ਸ਼ਾਨਦਾਰ ਭੂਮਿਕਾ ਨੂੰ ਯਾਦ ਕੀਤਾ ਗਿਆ। ਉਥੇ ਹੀ ਪਰਿਵਰ ਵੱਲੋੰ ਹਰ ਸਾਲ ਉਨਾਂ ਦੀ ਯਾਦ ‘ਚ ਸਮਾਗਮ ਕਰਨ ਦੀ ਭਰਪੂਰ ਸ਼ਲਾਘਾ ਕੀਤੀ।
ਮਰਹੂਮ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾਦੀ ਯਾਦ ‘ਚ ਜੁੜੇ ਇਕੱਠ ਨੇ ਪੰਜਾਬ ਵਿੱਚ ਚੱਲ ਰਹੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਦਾ ਪੁਰਜੋਰ ਸਮਰਥਨ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋੰ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਅਤੇ ਬਿਜਲੀ ਦੇ ਰੇਟਾਂ ਵਿੱਚ ਮਿਲ ਰਹੀ ਸਹੂਲਤ ਨੂੰ ਵਾਪਿਸ ਲੈਣ ਦੀ ਜੋਰਦਾਰ ਨਿਖੇਧੀ ਕੀਤੀ।
ਸਮਾਗਮ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਅਮਰਜੀਤ ਸਿੰਘ ਆਸਲ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰ, ਡਾ. ਇੰਦਰਜੀਤ ਸਿੰਘ ਮਹਿਲਾਂਵਾਲਾ, ਕਿਸਾਨ ਆਗੂ ਧਨਵੰਤ ਸਿੰਘ ਖਤਰਾਏ ਕਲਾਂ, ਕਾਮਰੇਡ ਗੁਰਮੁੱਖ ਸਿੰਘ ਸ਼ੇਰਗਿੱਲ, ਮੰਗਲ ਸਿੰਘ ਖਜਾਲਾ ਅਤੇ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਸੰਬੋਧਨ ਕੀਤਾ। ਇਸ ਮੌਕੇ ਮਰਹੂਮ ਕਾਮਰੇਡ ਜਗਤਾਰ ਸਿੰਘ ਮਹਿਲਾਂਵਾਲਾ ਦੀ ਬੇਟੀ ਮਨਜੀਤ ਕੌਰ ਸੰਧੂ ਨੇ ਸਮਾਗਮ ‘ਚ ਸ਼ਾਮਲ ਹੋਣ ਵਾਲਿਆ ਦਾ ਤਹਿਦਿਲੋੰ ਧੰਨਵਾਦ ਕੀਤਾ।