ਬਾਬਾ ਮੁਰਾਦ ਸ਼ਾਹ ਜੀ ਦਾ 64ਵਾਂ ਉਰਸ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵੱਲੋਂ ਨਕੋਦਰ ਵਿਖੇ ਮਨਾਇਆ-

ਖ਼ਬਰ ਸ਼ੇਅਰ ਕਰੋ
035624
Total views : 131878

ਨਕੋਦਰ, 13 ਸਤੰਬਰ-(ਸਿਕੰਦਰ ਮਾਨ)- ਅੱਜ ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਜੀ ਦਾ 64ਵਾਂ ਉਰਸ ਡੇਰਾ ਬਾਬਾ ਮੁਰਾਦ ਸ਼ਾਹ ਜੀ ਟਰੱਸਟ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ਼ ਮਨਾਇਆ ਗਿਆ। ਬੀਤੇ ਦਿਨ ਤੋਂ ਚੱਲ ਰਹੇ 2 ਦਿਨਾਂ ਮੇਲੇ ਵਿੱਚ ਵੱਡੀ ਤਾਦਾਦ ‘ਚ ਸ਼ਰਧਾਲੂ ਨਤਮਸਤਕ ਹੋਏ। ਝੰਡੇ ਦੀ ਰਸਮ ਤੋਂ ਬਾਅਦ ਰਾਤ ਨੂੰ ਕਵਾਲੀਆਂ ਲਈ ਪੰਡਾਲ ਸਜਾਇਆ ਗਿਆ ਸੀ। ਜਿਸ ਵਿੱਚ ਹਮਸਰ ਹਯਾਤ, ਸਰਦਾਰ ਅਲੀ ਅਤੇ ਹੋਰ ਦੂਰ ਦੂਰ ਤੋਂ ਆਏ ਕਵਾਲਾਂ ਨੇ ਆਪਣੇ ਜੌਹਰ ਨਾਲ਼ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ। ਇਸੇ ਤਰ੍ਹਾਂ ਅੱਜ ਸਵੇਰ ਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਕਲਾਕਾਰ ਗੌਤਮ ਜਲੰਧਰੀ, ਰਾਏ ਜੁਝਾਰ, ਬੂਟਾ ਮੁਹੰਮਦ, ਕਮਲ ਖ਼ਾਨ, ਕੰਠ ਕਲੇਰ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਬਾਬਾ ਮੁਰਾਦ ਸ਼ਾਹ ਟਰੱਸਟ ਦੇ ਮੁੱਖ ਸੇਵਾਦਾਰ ਗੁਰਦਾਸ ਮਾਨ ਨੇ ਸਟੇਜ ਉਪੱਰ ਆਪਣੀ ਗਾਇਕੀ ਨਾਲ਼ ਰੰਗ ਬੰਨ੍ਹੇ। ਗੁਰਦਾਸ ਮਾਨ ਨੇ ਗੁਰੂ ਵੰਦਨਾ ਤੋਂ ਬਾਅਦ ਲੱਗੀਆਂ ਨੇ ਮੌਜਾਂ, ਮੈਂ ਹੀ ਝੂਠੀ, ਜਾਗ ਨੀ ਫਕੀਰੀਏ, ਛੱਲਾ ਤੇ ਕੁੱਲੀ ਨੀ ਫ਼ਕੀਰ ਦੀ ਵਿੱਚੋਂ ਗਾ ਕੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਟਰੱਸਟ ਵੱਲੋਂ ਆਈਆਂ ਹੋਈਆਂ ਸੰਗਤਾਂ ਦੇ ਰਾਤ ਠਹਿਰਨ ਨੂੰ ਪੰਡਾਲ ਅਤੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਮੇਲੇ ਦੇ ਸੰਪੰਨ ਹੋਣ ਤੇ ਟਰੱਸਟ ਮੈਂਬਰ ਅਸ਼ੋਕ ਕਪੂਰ, ਸਤਿੰਦਰ ਸਿੰਘ, ਮਨਜੀਤ ਸਿੰਘ ਢੇਸੀ, ਗੁਰਪ੍ਰੀਤ ਸਿੰਘ ਸੋਨੂੰ ਢੇਸੀ ਅਤੇ ਸਮੂਹ ਮੈਂਬਰ ਅਤੇ ਸੇਵਾਦਾਰਾਂ ਸਮੇਤ ਟਰੱਸਟ ਦੇ ਮੁੱਖ ਸੇਵਾਦਾਰ ਗੁਰਦਾਸ ਮਾਨ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।