




Total views : 161406






Total views : 161406ਜੰਡਿਆਲਾ ਗੁਰੂ, 26 ਸਤੰਬਰ-(ਸਿਕੰਦਰ ਮਾਨ)-ਮਨੋਹਰ ਵਾਟਿਕਾ ਪਬਲਿਕ ਸੀ.ਸੈ. ਸਕੂਲ ਜੰਡਿਆਲਾ ਗੁਰੂ ਦੇ ਵਿਦਿਆਥੀਆਂ ਨੇ ਸੈਂਟਰ ਪੱਧਰ ਦੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ। 100 ਮੀਟਰ ਦੌੜ ਵਿੱਚ ਹਰਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਏਸੇ ਤਰ੍ਹਾਂ 200 ਮੀਟਰ ਦੌੜ ਵਿੱਚ ਗੋਬਿੰਦ ਨੇ ਦੂਜਾ ਅਤੇ ਹਰਜੋਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿੱਚੋਂ ਤਾਨੀਆ ਕੁਮਾਰੀ 200 ਮੀਟਰ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ। ਜਿਮਨਾਸਟਿਕ ਵਿੱਚ ਹਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ। ਰਿਲੇਅ ਦੌੜ ਵਿੱਚ ਸਿਮੀ ਨੇ ਤੀਜਾ ਸਥਾਨ, ਰੱਸਾਕਸ਼ੀ ਵਿੱਚ ਯੁਵਰਾਜ ਸਿੰਘ ਅਤੇ ਸਾਥੀਆਂ ਨੇ ਦੂਜਾ ਸਥਾਨ ਹਾਸਿਲ ਕਰਦੇ ਹੋਏ ਵਾਹਵਾਹੀ ਖੱਟੀ। ਕਰਾਟੇ ਮੁਕਾਬਲੇ ਵਿੱਚ ਕਵਨੂਰ ਕੌਰ, ਕਵਲਜੀਤ ਕੌਰ, ਖੁਵਾਇਸ਼, ਦਿਵਿਆਸ਼ ਅਤੇ ਕੇਸ਼ਵਦੀਪ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਕਰਮਵਾਰ ਏਸੇ ਤਰ੍ਹਾਂ ਅਮਰ ਸ਼ੁਕਲਾ, ਵੰਸ਼, ਗੁਰਲੀਨ, ਵੰਸ਼ਿਕਾ, ਮਨਦੀਪ ਕੌਰ, ਪੂਰਵੀ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਬੈਡਮਿੰਟਨ ਸਿੰਗਲ ਮੁਕਾਬਲੇ ਵਿੱਚ ਖੁਵਾਇਸ਼ ਅਤੇ ਵੰਸ਼ੀਕਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਬੈਡਮਿੰਟਨ ਡਬਲ ਪ੍ਰਤੀਯੋਗਿਤਾ ਵਿੱਚ ਕੇਸ਼ਵ ਅਤੇ ਜੋਬਨਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹਨਾਂ ਸਾਰੇ ਜੇਤੂ ਖਿਡਾਰੀਆਂ ਨੂੰ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਵਿਤਾ ਕਪੂਰ, ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ, ਡੀਨ ਨਿਸ਼ਾ ਜੈਨ ਨੇ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ।







