Flash News
ਹੜ੍ਹ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਮਾਂਵਾਂ ਅਤੇ ਬੱਚਿਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਸਪਲੀਮੈਂਟਰੀ ਨਿਊਟਰੀਸ਼ਨ-
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-

ਸੀ.ਐੱਮ. ਦੀ ਯੋਗਸ਼ਾਲਾ ਤਹਿਤ ਅੰਮ੍ਰਿਤਸਰ ਵਿਖੇ ਰੋਜਾਨਾ ਚਲਦੀਆਂ ਹਨ 65 ਕਲਾਸਾਂ : ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
046264
Total views : 154289

ਕਰੋ ਯੋਗ ਰਹੋ ਨਿਰੋਗ —
ਆਪਣੇ ਮੁਹੱਲੇ ਵਿੱਚ ਯੋਗ ਕਲਾਸਾਂ ਸ਼ੁਰੂ ਕਰਨ ਲਈ 76694-00500 ਨੰਬਰ ’ਤੇ ਕਾਲ ਕੀਤੀ ਜਾਵੇ —
ਅੰਮ੍ਰਿਤਸਰ 6 ਜਨਵਰੀ-(ਡਾ. ਮਨਜੀਤ ਸਿੰਘ) – ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 65 ਯੋਗਾ ਕਲਾਸਾਂ ਚੱਲ ਰਹੀਆ ਹਨ ਅਤੇ 13 ਯੋਗ ਟ੍ਰੇਨਰ ਨਿਯੁਕਤ ਕੀਤੇ ਗਏ ਹਨ। ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਉਠਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਫਾਇਦਾ ਹਰ ਵਿਅਕਤੀ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਦੇ ਵਸਨੀਕ ਵੀ ਆਪਣੇ ਸ਼ਹਿਰ ਵਿੱਚ ਯੋਗਾ ਦੀਆਂ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ 76694-00500 ਨੰਬਰ ’ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਮੁਹੱਲੇ ਵਿੱਚ ਯੋਗਾ ਕਲਾਸ ਸ਼ੁਰੂ ਕਰਵਾਉਣ ਲਈ ਘੱਟੋ-ਘੱਟ 25 ਵਿਅਕਤੀ ਯੋਗਾ ਕਰਨ ਦੇ ਚਾਹਵਾਨ ਹੋਣੇ ਜਰੂਰੀ ਹਨ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਓਥੇ ਮੁਫ਼ਤ ਯੋਗਾ ਕਲਾਸਾਂ ਲਈ ਮਾਹਿਰ ਯੋਗ ਟੀਚਰ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੰਦਰੁਸਤ ਤੇ ਨਿਰੋਗ ਜੀਵਨ ਲਈ ਯੋਗਾ ਨਾਲ ਜੁੜਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਉਠਾਉਣ।
ਯੋਗਾ ਕਲਾਸਾਂ ਦੇ ਸੁਪਰਵਾਇਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੰਪਨੀ ਬਾਗ, ਅੰਮ੍ਰਿਤਸਰ ਕਲੱਬ, ਗੁਰੂ ਅਮਰਦਾਸ ਐਵੀਨਿਊ, ਫ੍ਰੈਂਡਜ ਐਵੀਨਿਊ, ਜੁਝਾਰ ਐਵੀਨਿਊ,ਕ੍ਰਿਸ਼ਨਾ ਨਗਰ, ਨਿਊ ਤਹਿਸੀਲਪੁਰਾ, ਤ੍ਰਿਕੋਨੀ ਪਾਰਕ ਗੋਲਡਨ ਐਵੀਨਿਊ, ਗੋਲਡਨ ਐਵੀਨਿਊ, ਹੋਲੀ ਸਿਟੀ ਕੋਟ ਖਾਲਸਾ, ਸੁੰਦਰ ਨਗਰ ਕੋਟ ਖਾਲਸਾ, ਗੁਰੂ ਰਾਮ ਦਾਸ ਨਗਰ ਕੋਟ ਖਾਲਸਾ, ਇੰਦਰਾ ਕਲੋਨੀ ਕੋਟ ਖਾਲਸਾ, ਅਵਤਾਰ ਐਵੀਨਿਊ ਕੋਟ ਖਾਲਸਾ, ਨੈਸ਼ਨਲ ਸਿਟੀ, ਬੀ ਬਲਾਕ ਨਿਊ ਅੰਮ੍ਰਿਤਸਰ, ਭਾਈ ਮੰਜ ਰੋਡ, ਮਾਂ ਦੁਰਗਾ ਮੰਦਿਰ ਕੋਟ ਖਾਲਸਾ, ਪ੍ਰੀਤਮ ਸਿਟੀ ਕੋਟ ਖਾਲਸਾ, ਗੰਗਾ ਇਨਕਲੇਵ ਕੋਟ ਖਾਲਸਾ, ਖੰਡਵਾਲਾ, ਸ਼ੇਰ ਸ਼ਾਹ ਸੂਰੀ ਰੋਡ, ਸ਼ਿਵਾਜੀ ਪਾਰਕ ਰਾਣੀ ਕਾ ਬਾਗ, ਗਣੇਸ਼ ਮੰਦਿਰ ਰਾਣੀ ਕਾ ਬਾਗ, ਮੋਹਣੀ ਪਾਰਕ, ਗੁਰੂ ਹਰਕ੍ਰਿਸ਼ਨ ਨਗਰ ਕੋਟ ਖਾਲਸਾ, ਮਾਨ ਕੋਟੇਜ਼ ਖਾਲਸਾ ਕਾਲਜ, ਬਾਬਾ ਦੀਪ ਸਿੰਘ ਪਾਰਕ ਰਣਜੀਤ ਐਵੀਨਿਊ, ਦਸ਼ਮੇਸ਼ ਪਾਰਕ ਰਣਜੀਤ ਐਵੀਨਿਊ, ਨਵੀਂ ਆਬਾਦੀ ਤਹਿਸੀਲਪੁਰਾ, ਬਾਂਕੇ ਬਿਹਾਰੀ ਮੰਦਿਰ ਸ਼ਰੀਫਪੁਰਾ, ਮਜੀਠਾ ਹਾਊਸ ਕਲੋਨੀ, ਸੀ.ਪੀ. ਪਾਰਕ ਕੈਂਟ ਰੋਡ, ਮਹਿੰਗਾ ਸਿੰਘ ਪਾਰਕ ਪੁਤਲੀਘਰ, ਖਾਟੂਸ਼ਾਮ ਮੰਦਿਰ ਪਵਨ ਨਗਰ, ਡਾਇਮੰਡ ਐਵੀਨਿਊ ਮਜੀਠਾ ਰੋਡ, ਬੋਹੜ ਵਾਲਾ ਸ਼ਿਵਾਲਾ ਬਟਾਲਾ ਰੋਡ, ਮਧੂਬਨ ਇਨਕਲੇਵ ਰਾਮਤੀਰਥ ਰੋਡ, ਕਬੀਰ ਮੰਦਿਰ ਪ੍ਰੀਤ ਨਗਰ, ਰਾਧੇ ਸ਼ਾਮ ਮੰਦਿਰ ਭਾਰਤ ਨਗਰ, ਸੈਵਨ ਏਕੜ ਪਾਰਕ ਨਿਊ ਅੰਮ੍ਰਿਤਸਰ, ਪ੍ਰਤਾਪ ਐਵੀਨਿਊ ਅਲਫਾ ਵਨ, ਗੁਲਮੋਹਰ ਪਾਰਕ ਨਿਊ ਅੰਮ੍ਰਿਤਸਰ, ਸਵਾਮੀ ਦਯਾਨੰਦ ਪਾਰਕ ਰਣਜੀਤ ਐਵੀਨਿਊ, ਅਨਮੋਲ ਇਨਕਲੇਵ ਰਾਮਤੀਰਥ ਰੋਡ, ਗੁਰੂ ਅਮਰਦਾਸ ਐਵੀਨਿਊ ਏਅਰਪੋਰਟ ਰੋਡ, ਸ਼ਿਵਧਾਮ ਮੰਦਿਰ ਜਨਤਾ ਕਲੋਨੀ, ਗੁਰੂ ਰਾਮਦਾਸ ਪਾਰਕ ਰਣਜੀਤ ਐਵੀਨਿਊ ਥਾਵਾਂ ’ਤੇ ਰੋਜ਼ਾਨਾ ਸਵੇਰੇ-ਸ਼ਾਮ ਮੁਫਤ ਯੋਗ ਕਲਾਸਾਂ ਚੱਲ ਰਹੀਆਂ ਹਨ।