Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਾਂਗੇ ਪਿੰਡ ਦਾ ਵਿਕਾਸ-ਸਰਪੰਚ ਕੇਵਲ ਚੋਹਲਾ

ਖ਼ਬਰ ਸ਼ੇਅਰ ਕਰੋ
050934
Total views : 167439

ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਵਾਸੀਆਂ ਦਾ ਰਹਾਂਗਾ ਸਦਾ ਰਿਣੀ- ਕੇਵਲ ਨਈਅਰ ਚੋਹਲਾ

ਚੋਹਲਾ ਸਾਹਿਬ/ਤਰਨਤਾਰਨ,22 ਅਕਤੂਬਰ- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਪੰਚਾਇਤੀ ਚੋਣਾਂ ਦੌਰਾਨ ਸਖ਼ਤ ਮੁਕਾਬਲੇ ਤੋਂ ਬਾਅਦ ਜਿੱਤ ਹਾਸਲ ਕਰ ਕੇ ਸਰਪੰਚ ਬਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਨੌਜਵਾਨ ਆਗੂ ਕੇਵਲ ਨਈਅਰ ਚੋਹਲਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਸਗੋਂ ਸਾਰੇ ਨਗਰ ਤੇ ਹਰ ਵੋਟਰ, ਸਪੋਰਟਸ ਦੀ ਜਿੱਤ ਹੈ। ਜਿੰਨਾ ਨੇ ਮੇਰੇ ਵਰਗੇ ਨਿਮਾਣੇ ‘ਤੇ ਭਰੋਸਾ ਪ੍ਰਗਟ ਕੀਤਾ ਹੈ।

ਨਵੇਂ ਬਣੇ ਸਰਪੰਚ ਕੇਵਲ ਨਈਅਰ ਚੋਹਲਾ ਨੇ ਨਗਰ ਨਿਵਾਸੀਆਂ ਵਲੋਂ ਦਿੱਤੇ ਗਏ ਸਹਿਯੋਗ ‘ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਜ਼ੋ ਵੀ ਫੈਸਲਾ ਲੈਣਾ ਹੈ, ਉਹ ਆਪਣੀ ਟੀਮ, ਨੌਜਵਾਨਾਂ ਤੇ ਸਮੂਹ ਪਿੰਡ ਵਾਸੀਆਂ ਨਾਲ ਸਲਾਹ ਕਰਕੇ ਹੀ ਲਿਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਕੇਵਲ ਨਈਅਰ ਚੋਹਲਾ ਸਾਹਿਬ ਨੇ ਕਿਹਾ ਕਿ ਇਤਿਹਾਸਕ ਨਗਰ ਹੋਣ ਦੇ ਬਾਵਜੂਦ ਕਸਬਾ ਚੋਹਲਾ ਸਾਹਿਬ ਵਿਕਾਸ ਪੱਖੋਂ ਕਾਫੀ ਪੱਛੜਿਆ ਹੋਇਆ ਹੈ।ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਪਹਿਲ ਦੇ ਅਧਾਰ ‘ਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇ ਤੇ ਬਿਨਾਂ ਕਿਸੇ ਭੇਦਭਾਵ ਤੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਿਰੰਤਰ ਵਿਕਾਸ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਨਵੇਂ ਬਣੇ ਸਰਪੰਚ ਕੇਵਲ ਨਈਅਰ ਚੋਹਲਾ ਆਪਣੀ ਪੰਚਾਇਤ ਅਤੇ ਸੈਂਕੜੇ ਸਾਥੀਆਂ ਸਮੇਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਚੋਹਲਾ ਸਾਹਿਬ, ਗੁਰਦੁਆਰਾ ਬਾਬਾ ਲੂਆਂ ਜੀ, ਗੁਰਦੁਆਰਾ ਫਲਾਹੀ ਸਾਹਿਬ, ਗੁਰਦੁਆਰਾ ਬਾਬਾ ਭਾਈ ਅਦਲੀ ਸਾਹਿਬ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਲਾਟ ਚੋਹਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਸਰਪੰਚ ਕੇਵਲ ਨਈਅਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੂੰ ਮਿਲਿਆ ਮਾਨ ਸਨਮਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਕੋਈ ਵੀ ਭੇਦਭਾਵ ਨਹੀਂ ਰੱਖਿਆ ਜਾਵੇਗਾ।

ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਅੰਗਰੇਜ ਸਿੰਘ, ਗੁਰਲਾਲ ਸਿੰਘ, ਅਮਿਤ ਕੁਮਾਰ ਨਈਅਰ ਪ੍ਰਧਾਨ ਦਾਣਾ ਮੰਡੀ ਚੋਹਲਾ ਸਾਹਿਬ, ਹਰਿੰਦਰ ਸਿੰਘ ਕੈਰੋਂਵਾਲੀਆ, ਰਾਜ ਕੁਮਾਰ, ਪਲਵਿੰਦਰ ਸਿੰਘ ਪਿੰਦੋ, ਰਣਜੀਤ ਸਿੰਘ ਰਾਣਾ, ਜਗਦੀਸ਼ ਸਿੰਘ ਜੀਣਾ, ਪ੍ਰਦੀਪ ਕੁਮਾਰ ਢਿੱਲੋਂ, ਕਵਲਦੇਵ ਕੁਮਾਰ,ਗੁਰਵੇਲ ਸਿੰਘ(ਸਾਰੇ ਮੈਂਬਰ ਪੰਚਾਇਤ) ਗੁਰਜੀਤ ਸਿੰਘ ਘੈਣਾ ਸਰਪੰਚ , ਚੇਅਰਮੈਨ ਡਾ.ਉਪਕਾਰ ਸਿੰਘ, ਤਰਸੇਮ ਨਈਅਰ, ਰੇਸ਼ਮ ਸਿੰਘ , ਸੁਖਬੀਰ ਪੰਨੂ, ਸਵਰਨ ਸਿੰਘ ਮੁਨੀਮ, ਸੁਰਿੰਦਰ ਕੁਮਾਰ ਸੋਨੀ, ਮੁਹੱਬਤ ਸਿੰਘ, ਗੁਰਪ੍ਰੀਤ ਗੋਪੀ, ਡਾ.ਨਿਰਭੈ ਸਿੰਘ, ਮਾਸਟਰ ਰਵਿੰਦਰ ਸਿੰਘ, ਦਵਿੰਦਰ ਸਿੰਘ ਨੰਬਰਦਾਰ, ਭਿੰਦਾ ਪ੍ਰਧਾਨ, ਵਿਜੇ ਕੁਮਾਰ ਕੁੰਦਰਾ, ਨੰਬਰਦਾਰ ਕੁਲਬੀਰ ਸਿੰਘ, ਸਰਵਣ ਸਿੰਘ ਫੌਜੀ, ਪ੍ਰਭ ਸਿੰਘ ਫੌਜੀ, ਅਮੋਲਕ ਸਿੰਘ, ਰਾਜਾ ਮਸ਼ੀਨ ਵਾਲਾ, ਰਵੀ ਮਸ਼ੀਨ ਵਾਲਾ, ਪ੍ਰੇਮ ਸਿੰਘ ਕਾਲਾ, ਕਰਮਜੀਤ ਸਿੰਘ ਲਾਲੀ, ਬਲਦੇਵ ਸਿੰਘ ਬੈਨੀ, ਸੁਖਵਿੰਦਰ ਸਿੰਘ ਸੁੱਖ, ਡਾ.ਕਵਲਜੀਤ ਸੋਨੁੰ, ਬਿੱਲਾ ਮਿਊਜ਼ਿਕ ਸੈਂਟਰ, ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ, ਪ੍ਰਿੰਸ ਸੇਖੋਂ, ਕਰਤਾਰ ਸਿੰਘ ਮੁਨਿਆਰੀ ਵਾਲੇ, ਕੁਲਵੰਤ ਸਿੰਘ ਹਲਵਾਈ, ਜਗਜੀਤ ਸਿੰਘ ਘੁੱਦਾ, ਬਿੰਦੂ ਚੋਹਲਾ, ਜਸਵੰਤ ਸਿੰਘ ਜੱਸਾ, ਗੁਰਲਾਲ ਸਿੰਘ ਲਾਲੀ,ਸੁਖਦੇਵ ਸਿੰਘ ਸੁੱਖਾ, ਬਿੱਟੂ ਨਈਅਰ, ਰਾਕੇਸ਼ ਨਈਅਰ ਗਿਫ਼ਟ ਸੈਂਟਰ ਵਾਲੇ, ਅਮਨ ਕੁਮਾਰ, ਗੁਲਸ਼ਨ ਸ਼ਾਹ ਕਰਿਆਨਾ, ਬਲਕਾਰ ਸਿੰਘ ਸਾਹਬੀ, ਰਵੀ ਕੁਮਾਰ ਫਰੂਟ ਵਾਲੇ, ਚਰਨਜੀਤ ਸਿੰਘ ਮੁਨੀਮ, ਹਰਪ੍ਰੀਤ ਸਿੰਘ ਹੈਰੀ, ਮਲਕੀਤ ਸਿੰਘ ਨੱਟੀ, ਗੁਰਮੀਤ ਕੁਮਾਰ ਕਾਕੇ ਸ਼ਾਹ, ਵਿੱਕੀ ਬਾਦਸ਼ਾਹ, ਜੋਗਿੰਦਰ ਸਿੰਘ ਜਿੰਦੂ, ਗੋਰਾ ਸਿੰਘ ਨਿੱਕਾ ਚੋਹਲਾ, ਬੱਬੂ ਮੋਬਾਈਲ ਸੈਂਟਰ, ਸਰਬਜੀਤ ਸਾਬੀ ਕਰਿਆਨੇ ਵਾਲੇ, ਨਿੱਕਾ ਸਿੰਘ ਪੋਸਟਰ, ਵਿੱਕੀ ਨਈਅਰ, ਸੋਨੂੰ ਬਹਿਕਾਂ ਵਾਲਾ, ਗੁਰਜੀਤ ਸਿੰਘ ਧੁੰਨ, ਪਲਵਿੰਦਰ ਸਿੰਘ ਧੁੰਨ, ਹਰਪਾਲ ਸਿੰਘ ਬਾਹਲਾ, ਲੱਕੋ ਸ਼ਾਹ,ਬਾਬਾ ਗੋਪੀ ਪਲਾਟਾਂ ਵਾਲਾ, ਸਤਨਾਮ ਸਿੰਘ ਸਪੀਕਰ ਵਾਲੇ, ਸਰਬਜੀਤ ਰਾਜਾ,ਬੱਬਲੂ ਮੁਨੀਮ, ਸੋਨੂੰ ਮੁਨੀਮ, ਜੀਤਾ ਮੁਨਿਆਰੀ ਵਾਲਾ, ਹਰਪਾਲ ਸਿੰਘ ਪਾਲਾ ਮੁਨਿਆਰੀ ਵਾਲੇ, ਡਾ.ਗੁਰਿੰਦਰ ਸਿੰਘ ਗੋਗਾ, ਸਿਵ ਸੈਨੇਟਰੀ, ਰਾਣਾ ਮੇਡ, ਬੀਬੀ ਅਮਰਜੀਤ ਕੌਰ, ਸੁੱਖਾ ਚੱਕੀ ਵਾਲਾ, ਜੈਮਲ ਸਿੰਘ ਜੂਸ ਬਾਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ:ਕੇਵਲ ਨਈਅਰ ਸਰਪੰਚ ਚੋਹਲਾ ਸਾਹਿਬ।