ਡਿਪਟੀ ਕਮਿਸ਼ਨਰ ਵੱਲੋਂ ਡੀ ਏ ਪੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ

ਖ਼ਬਰ ਸ਼ੇਅਰ ਕਰੋ
035608
Total views : 131855

ਕਣਕ ਦੀ ਬਿਜਾਈ ਲਈ ਤੁਰੰਤ ਖਾਦ ਸਪਲਾਈ ਕਰਨ ਦੀ ਕੀਤੀ ਹਦਾਇਤ
ਅੰਮ੍ਰਿਤਸਰ 24 ਅਕਤੂਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੇ ਆ ਰਹੇ ਹਾੜੀ ਦੇ ਸੀਜਨ ਦੌਰਾਨ ਫਸਲਾਂ ਦੀ ਬਜਾਈ ਲਈ ਲੋੜੀਂਦੀ ਰਸਾਇਣਿਕ ਖਾਦ ਡੀ ਏ ਪੀ ਦੀ ਸਪਲਾਈ ਅਤੇ ਮੰਗ ਸਬੰਧੀ ਖੇਤੀਬਾੜੀ ਅਤੇ ਡੀ ਏ ਪੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਐਨ ਐਫ ਐਲ, ਚੰਬਲ ਫਰਟੀਲਾਈਜਰ, ਇਫਕੋ, ਕਰਿਭਕੋ, ਪੀ ਪੀ ਐਲ, ਇੰਡੀਅਨ ਪੋਟਾਸ਼ ਲਿਮਿਟਡ ਅਤੇ ਹੋਰ ਕੰਪਨੀਆਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਉਹਨਾਂ ਇਸ ਮੌਕੇ ਖਾਦ ਦੀ ਮੌਜੂਦਾ ਸਥਿਤੀ ਅਤੇ ਕਿਸਾਨਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕੰਪਨੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਣਕ ਦੀ ਬਜਾਈ ਲਈ ਲੋੜੀਂਦੀ ਖਾਦ ਜਿਲੇ ਵਿੱਚ ਸਪਲਾਈ ਕਰਨੀ ਯਕੀਨੀ ਬਣਾਉਣ। ਉਨਾਂ ਕਿਹਾ ਕਿ ਖੇਤੀ ਅਤੇ ਸਾਹਿਤਕਾਰਤਾ ਵਿਭਾਗ ਇਹਨਾਂ ਦਿਨਾਂ ਵਿੱਚ ਇਹ ਵੀ ਯਕੀਨੀ ਬਣਾਉਣ ਕਿ ਕੋਈ ਦੁਕਾਨਦਾਰ ਜਾਂ ਵਪਾਰੀ ਇਸ ਖਾਦ ਦੀ ਬਲੈਕ ਮਾਰਕੀਟਿੰਗ ਨਾ ਕਰੇ । ਇਸ ਮੌਕੇ ਮੁੱਖ ਖੇਤੀਬਾੜੀ ਅਧਿਕਾਰੀ ਸ ਤਜਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇੰਟਰਨੈਸ਼ਨਲ ਮਾਰਕੀਟ ਵਿੱਚੋਂ ਖਰੀਦੀ ਜਾਂਦੀ ਡੀ ਏ ਪੀ ਲਈ ਟੈਂਡਰ ਦੇਰੀ ਨਾਲ ਜਾਰੀ ਕੀਤੇ ਗਏ, ਜਿਸ ਕਾਰਨ ਇਹ ਸੰਕਟ ਖੜਾ ਹੋਇਆ ਹੈ। ਉਹਨਾਂ ਦੱਸਿਆ ਕਿ ਡੀ ਏ ਪੀ ਵਿੱਚ 18 ਪ੍ਰਤੀਸ਼ਤ ਨਾਈਟਰੋਜਨ ਅਤੇ 46% ਫਾਸਫੋਰਸ ਹੁੰਦੀ ਹੈ ਇਸ ਦੀ ਪੂਰਤੀ ਲਈ ਕਿਸਾਨ ਸਟਰੇਟ ਫਾਸਟਿਕ ਖਾਦਾਂ ਅਤੇ ਐਨ ਪੀ ਕੇ ਕੰਪਲੈਕਸ ਖਾਦਾਂ ਦੀ ਵਰਤੋਂ ਕਰ ਸਕਦਾ ਹੈ, ਜਿਨਾਂ ਵਿੱਚ ਟਰਿਪਲ ਸੁਪਰ ਫਾਸਫੇਟ ਵਿੱਚ 46 ਫੀਸਦੀ ਫਾਸਫੋਰਸ ਹੈ ਅਤੇ ਸਿੰਗਲ ਸੁਪਰ ਫਾਸਫੇਟ ਵਿੱਚ 16 ਫੀਸਦੀ ਫਾਸਫੋਰਸ ਹੈ, ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਐਨ ਪੀ ਕੇ ਜਿਸ ਵਿੱਚ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ ਤੱਤ ਹਨ, ਦੀ ਵਰਤੋਂ ਕਰਕੇ ਡੀਏਪੀ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ।