ਪੱਤਰਕਾਰ ਸਵਿੰਦਰ ਸਿੰਘ ਬਣੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ (ਰਜਿ ) ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰੈਸ ਸਕੱਤਰ 

ਖ਼ਬਰ ਸ਼ੇਅਰ ਕਰੋ
035608
Total views : 131855

ਅੰਮ੍ਰਿਤਸਰ, 25 ਅਕਤੂਬਰ-(ਡਾ. ਮਨਜੀਤਸਿੰਘ, ਸਿਕੰਦਰ ਮਾਨ)- ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ (ਰਜਿ ) ਅੰਮ੍ਰਿਤਸਰ ਦੇ ਐਗਜੈਕਟਿਵ ਮੈਂਬਰਾਂ ਦੀ ਮੀਟਿੰਗ ਐਸੋਸੀਏਸ਼ਨ ਦੇ ਆਫਿਸ ਚੇਅਰਮੈਨ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸਾਰੇ ਹੀ ਐਗਜੈਕਟਿਵ ਮੈਂਬਰ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸਵਿੰਦਰ ਸਿੰਘ ( ਸਾਵੀ ) ਨੂੰ ਪ੍ਰੋਫੈਸ਼ਨਲ ਫੋਟੋਗਰਾਫਰ ਐਸੋਸੀਏਸ਼ਨ (ਰਜਿ ) ਅੰਮ੍ਰਿਤਸਰ ਦਾ ਪ੍ਰੈਸ ਸੈਕਟਰੀ ਬਣਾਇਆ ਗਿਆ ਸਵਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ ਤੇ ਉਹ ਪੇਸ਼ੇ ਵਜੋਂ ਤਕਰੀਬਨ 30 ਸਾਲ ਪੱਤਰਕਾਰੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੀਆਂ ਐਸੋਸੀਏਸ਼ਨ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਪ੍ਰੈਸ ਸੈਕਟਰੀ ਦਾ ਅਹੁਦਾ ਸੌਂਪਿਆ ਗਿਆ ਹੈ।

ਇਸ ਮੌਕੇ ਤੇ ਨਵੇਂ ਅਹੁਦੇ ਤੇ ਚੁਣੇ ਗਏ ਸਵਿੰਦਰ ਸਿੰਘ ( ਸਾਵੀ ) ਨੇ ਕਿਹਾ ਕਿ ਐਸੋਸੇਸ਼ਨ ਵੱਲੋਂ ਜੋ ਮੇਰੀਆਂ ਸੇਵਾਵਾਂ ਲਾਈਆਂ ਗਈਆਂ ਹਨ ਮੈਂ ਉਹਨਾਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਤੇ ਅਸੀਂ ਸਾਰੇ ਰਲ ਮਿਲ ਕੇ ਆਪਣੀ ਐਸੋਸ਼ੇਸ਼ਨ ਨੂੰ ਤਰੱਕੀ ਦਾ ਰਾਹ ਵੱਲ ਲੈ ਕੇ ਜਾਵਾਂਗੇ ਤੇ ਉਹਨਾਂ ਐਸੋਸ਼ੇਸ਼ਨ ਦੇ ਐਗਜੈਕਟਿਵ ਮੈਂਬਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹਾਜ਼ਰ ਐਗਜੈਕਟਿਵ ਮੈਂਬਰਾਂ ਵੱਲੋਂ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਰਾਣਾ ਚੇਅਰਮੈਨ ਲਖਵਿੰਦਰ ਸਿੰਘ ਕੈਸ਼ੀਅਰ ਹਰਵਿੰਦਰ ਸਿੰਘ ਵਾਈਸ ਪ੍ਰਧਾਨ ਪਰਮਜੀਤ ਸਿੰਘ ਪੰਮਾ ਜਨਰਲ ਸੈਕਟਰੀ ਸਿਮਰਨਜੀਤ ਸਿੰਘ ਇੰਦਰਜੀਤ ਸਿੰਘ ਚਰਨਜੀਤ ਸਿੰਘ ਜਸਵਿੰਦਰ ਪਾਲ ਸਿੰਘ ਰਘਬੀਰ ਸਿੰਘ ਮੋਨੂ ਜੰਡਿਆਲਾ ਦੀਪ ਪੱਟੀ ਜਗਰੂਪ ਸਿੰਘ ਪ੍ਰਦੀਪ ਸ਼ਰਮਾ ਆਦਿ ਮੈਂਬਰ ਮੌਜੂਦ ਸਨ।