Total views : 131855
ਜੰਡਿਆਲਾ ਗੁਰੂ, 23 ਨਵੰਬਰ-(ਸਿਕੰਦਰ ਮਾਨ)- ਸੇਂਟ ਸੋਲਜਰ ਇਲੀਟ ਕੋਨਵੇਂਟ ਸਕੂਲ ਜੰਡਿਆਲਾ ਗੁਰੂ ਦੇ ਕਿੰਡਰਗਾਟਨ ਵਿੰਗ ਦੇ ਛੋਟੇ ਛੋਟੇ ਬੱਚਿਆਂ ਦਾ ਕਿੰਡਰਗਾਰਟਨ ਸਲਾਨਾ ਸਮਾਗਮ ਸੰਤ ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਬਾਬਾ ਹੰਦਾਲ ਜੀ ਦੇ ਆਸ਼ੀਰਵਾਦ ਨਾਲ ਸਕੂਲ ਦੇ ਸ਼ਾਨਦਾਰ ਆਟੋਡੋਰੀਅਮ ਵਿਖੇ ਕਰਵਾਇਆ ਗਿਆ।
ਇਸ ਸਮਾਗਮ ਦਾ ਥੀਮ ‘ਹਕੀਕਤ’ ਦਾ ਰਿਐਲਿਟੀ ਰੱਖਿਆ ਗਿਆ। ਇਸ ਸਮਾਗਮ ਵਿੱਚ ‘ਹਕੀਕਤ’ ਦਾ ਰਿਐਲਿਟੀ ਵਿੱਚ ਇੱਕ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਇਹ ਸਮਾਗਮ ਪਲੇ ਪੈਨ ਤੋਂ ਲੈ ਕੇ ਚੌਥੀ ਕਲਾਸ ਤੱਕ ਦੇ ਬੱਚਿਆਂ ਦਾ ਕਰਵਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਐਕਸ ਆਈਜੀ ਪੀਪੀ ਐਮਐਲਏ ਨੌਰਥ ਅੰਮ੍ਰਿਤਸਰ ਅਤੇ ਸ੍ਰੀ ਪ੍ਰਮੋਦ ਭਾਟੀਆ ਜੀ ਚੇਅਰਮੈਨ ਸਪੋਰਟ ਸੈਲ ਪੰਜਾਬ ਸ਼ਾਮਿਲ ਹੋਏ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਬੱਚਿਆਂ ਨੇ ‘ਤੂੰ ਮੇਰਾ ਰਾਖਾ ਸਭਨੀ ਥਾਈ’ ਬਹੁਤ ਹੀ ਰਸ ਭਿੰਨਾ ਸ਼ਬਦ ਗਾਇਨ ਕੀਤਾ। ਉਪਰੰਤ ਆਰਕੈਸਟਰਾ ਬੈਂਡ ਦੇ ਨਾਲ ਵੈਲਕਮ ਗੀਤ ਗਾ ਕੇ ਬੱਚਿਆਂ ਨੇ ਸਾਰੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਪਰੰਤ ਬੱਚਿਆਂ ਨੇ ਕਲਾ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਜਿੰਨਾ ਵਿੱਚ ਡਾਂਸ ਭੰਗੜਾ ਗਿੱਧਾ ਨਾਟਕ ਆਦਿ ਨਾਲ ਸ਼ਾਨਦਾਰ ਸਮਾਂ ਬੰਨਿਆ। ਬੱਚਿਆਂ ਦੀ ਸਮਾਗਮ ਵਿੱਚ ਪੇਸ਼ਕਾਰੀ ਇੰਨੀ ਵਧੀਆ ਸੀ ਕਿ ਸਾਰੇ ਅਸ਼ ਅਸ਼ ਕਰ ਉਠੇ। ਬੱਚਿਆਂ ਨੇ ਮਾਪਿਆਂ ਦੇ ਵੇਖਣ ਲਈ ਪੁਰਾਣੇ ਪੰਜਾਬ ਦਾ ਵਿਹੜਾ, ਪੁਰਾਤਨ ਖੇਡਾਂ ਅਤੇ ਪਰਿਵਾਰਿਕ ਗਤੀਵਿਧੀਆਂ ਆਪਣੀਆਂ ਕਲਾ ਕਿਰਤੀਆਂ ਰਾਹੀਂ ਵਿਖਾਈਆਂ ਜਿੰਨਾ ਦਾ ਆਏ ਹੋਏ ਪਤਵੰਤੇ ਸੱਜਣਾ ਤੇ ਮਾਪਿਆ ਤੇ ਡੂੰਘਾ ਅਸਰ ਹੋਇਆ ਅਤੇ ਹਰੇਕ ਨੇ ਸੈਲਫੀਆਂ ਨਾਲ ਇਹਨਾਂ ਨੂੰ ਆਪਣੀਆਂ ਯਾਦਾਂ ਵਿੱਚ ਸਾਂਝਾ ਕੀਤਾ। ਇਸ ਸਮਾਗਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਨਵਜੀਤ ਕੌਰਅਤੇ ਜਸਬੀਰ ਸਿੰਘ ਨੇ ਬਾਖੂਬੀ ਨਿਭਾਈ।
ਇਸ ਸਮਾਗਮ ਵਿੱਚ ਸ਼੍ਰੀਮਤੀ ਅਮਨਦੀਪ ਕੌਰ ਪ੍ਰਿੰਸੀਪਲ ਐਸ ਐਸਈ ਸੀ ਸਕੂਲ ਮਜੀਠਾ, ਕਾਬਲ ਸਿੰਘ ਮਾਲਕ ਸਿਗਨੇਚਰ ਗਰੀਨ ਅੰਮ੍ਰਿਤਸਰ, ਹਰਦੇਵ ਸਿੰਘ ਪ੍ਰਾਪਰਟੀ ਐਡਵਾਈਜ਼ਰ, ਰਜਿੰਦਰ ਕੁਮਾਰ ਸ਼ਰਮਾ ਆਈਟੀਬੀ , ਸਰਪੰਚ ਕਿਰਪਾਲ ਸਿੰਘ ਰਾਮਦੀਵਾਲੀ ਪ੍ਰਧਾਨ ਕੰਬੋਜ਼ ਸਭਾ ਅੰਮ੍ਰਿਤਸਰ, ਬਲਵਿੰਦਰ ਸਿੰਘ ਮਹਿਰੋਕ, ਸਵਿੰਦਰ ਸਿੰਘ ਚੰਦੀ, ਬਲਵਿੰਦਰ ਸਿੰਘ ਬੀਜੇਪੀ, ਮੇਜਰ ਪਸ਼ੋਰਾ ਸਿੰਘ, ਕਾਮਰੇਡ ਪਿਆਰਾ ਸਿੰਘ ਧਾਰੜ, ਲੈਕਚਰਾਰ ਜਰਮਨਜੀਤ ਸਿੰਘ ਅਤੇ ਰਵਿੰਦਰ ਸਿੰਘ ਛੱਜਲਵੱਡੀ , ਗੁਲਸ਼ਨ ਜੈਨ , ਰਜਨੀਸ਼ ਜੈਨ, ਚੇਅਰਮੈਨ ਜਸਵਿੰਦਰ ਸਿੰਘ ਕਾਹਲੋ, ਐਸ ਐਸ ਈ ਐਸ ਐਸ ਮਜੀਠਾ ,ਪੰਡਿਤ ਕ੍ਰਿਸ਼ਨ ਦਵੇਸਰ , ਜਰਨੈਲ ਸਿੰਘ, ਬਲਵਿੰਦਰ ਕੁਮਾਰ ਤਰਨ ਤਾਰਨ, ਅਤੇ ਸਾਰਾ ਹੀ ਪੱਤਰਕਾਰ ਭਾਈਚਾਰਾ ਸ਼ਾਮਿਲ ਹੋਇਆ ।
ਅੰਤ ‘ਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਬਿਹਤਰ ਪੇਸ਼ਕਾਰੀ ਤੇ ਅਧਿਆਪਕਾਂ ਦੀ ਮਿਹਨਤ ਨੂੰ ਸਰਾਹਿਆ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਜੀ ਸ਼ਿਲਪਾ ਸ਼ਰਮਾ ਕੋ ਆਡੀਨੇਟਰ ਨੀਲਾਕਸ਼ੀ ਗੁਪਤਾ ਕੋਆਰਡੀਨੇਟਰ ਪ੍ਰਿਅੰਕਾ ਸ਼ਰਮਾ ਕੋਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।