ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਬਾਬਾ ਹੁੰਦਾਲ ਜੀ ਵਿਖੇ ਕਰਵਾਇਆ ਗਿਆ ਮਹਾਨ ਕੀਰਤਨ ਦਰਬਾਰ

ਖ਼ਬਰ ਸ਼ੇਅਰ ਕਰੋ
035606
Total views : 131852

ਜੰਡਿਆਲਾ ਗੁਰੂ, 8 ਦਿਸੰਬਰ (ਸਿਕੰਦਰ ਮਾਨ)- ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਬਾਬਾ ਹੁੰਦਾਲ ਜੀ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ।

ਇਸ ਕੀਰਤਨ ਦਰਬਾਰ ਵਿੱਚ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਬਾਬਾ ਪਰਮਾਨੰਦ ਨੇ ਆਈਆਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਰਲਮਿਲ ਕੇ ਮਨਾਉਣ ਲਈ ਪ੍ਰੇਰਿਆ ਅਤੇ ਗੁਰਬਾਣੀ ਨਾਲ਼ ਜੁੜਨ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਜੰਡਿਆਲਾ ਗੁਰੂ ਅਤੇ ਆਸ ਪਾਸ ਦੇ ਇਲਾਕਿਆਂ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਸਮੇਤ ਸਮੂਹ ਸੰਗਤਾਂ ਤੋੰ ਇਲਾਵਾ ਡਾਕਟਰ. ਕੰਵਰ ਕੁਲਦੀਪ ਸਿੰਘ ਮੱਲੀ, ਬਾਬਾ ਗੁਰਭੇਜ ਸਿੰਘ ਖੁਜਾਲਾ, ਨਗਰ ਕੌਂਸਲ ਜੰਡਿਆਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਰਾਜੇਸ਼ ਕੁਮਾਰ ਪ੍ਰਧਾਨ ਦਾ ਪ੍ਰੈਸ ਕਲੱਬ ਆਫ ਅੰਮ੍ਰਿਤਸਰ,  ਨਰੇਸ਼ ਪਾਠਕ ਮੈਂਬਰ ਪੰਜਾਬ ਸਰਵਿਸ ਸਲੈਕਸ਼ਨ ਬੋਰਡ, ਸਤਿੰਦਰ ਸਿੰਘ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਪ, ਐਡਵੋਕੇਟ ਸਤਿੰਦਰ ਸਿੰਘ ਲਵਲੀ, ਰਾਕੇਸ਼ ਕੁਮਾਰ ਰਿੰਪੀ, ਜਗਰੂਪ ਸਿੰਘ ਰੂਬੀ, ਪ੍ਰੀਕਸ਼ਤ ਸ਼ਰਮਾ, ਰਾਕੇਸ਼ ਕੁਮਾਰ ਗੋਲਡੀ, ਅਵਤਾਰ ਸਿੰਘ ਟੱਕਰ,  ਸਰੂਪ ਸਿੰਘ ਸੰਤ, ਡਾਕਟਰ ਮਨਜੀਤ ਸਿੰਘ ਰਟੌਲ, ਰੁਪਿੰਦਰ ਸਿੰਘ ਨਿੱਝਰ, ਸਵਿੰਦਰ ਸਿੰਘ ਚੰਦੀ, ਮੰਗਲ ਸਿੰਘ ਕਿਸ਼ਨਪੁਰੀ, ਜਸਜੀਤ ਸਿੰਘ ਢਿਲੋਂ ਮੈਨੇਜਰ, ਭਾਈ ਪ੍ਕਾਸ਼ ਸਿੰਘ, ਜਵਾਹਰ ਲਾਲ, ਅਮਰੀਕ ਸਿੰਘ, ਹਰਭਜਨ ਸਿੰਘ ਆੜਤੀ, ਕੁਲਦੀਪ ਸਿੰਘ ਮਾਲੋਵਾਲ, ਭਾਈ ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਸਚਦੇਵਾ, ਜਬਰਜੀਤ ਸਿੰਘ ਝੰਡ, ਸੋਹਣ ਸਿੰਘ, ਗੁਲਸ਼ਨ ਜੈਨ ਆਦਿ ਨੇ ਇਸ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।